ਨਵੀਂ ਦਿੱਲੀ, 17 ਜੁਲਾਈ 2025: Swachh Survekshan Awards: ਕੇਂਦਰ ਸਰਕਾਰ ਦੇ ਸਾਲਾਨਾ ਸਫਾਈ ਸਰਵੇਖਣ ‘ਚ ਇੰਦੌਰ (Indore) ਨੂੰ ਲਗਾਤਾਰ ਅੱਠਵੀਂ ਵਾਰ ਭਾਰਤ ਦੇ ਸਭ ਤੋਂ ਸਾਫ਼ ਸ਼ਹਿਰ ਦਾ ਖ਼ਿਤਾਬ ਮਿਲਿਆ। ਇਸੇ ਤਰ੍ਹਾਂ ਸੂਰਤ ਨੂੰ ਦੂਜਾ ਸਥਾਨ ਮਿਲਿਆ। ਇਸ ਤੋਂ ਪਹਿਲਾਂ, ਮੱਧ ਪ੍ਰਦੇਸ਼ ਦੇ ਇੰਦੌਰ ਨੇ ਲਗਾਤਾਰ ਸੱਤ ਵਾਰ ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ ਬਣਨ ਦਾ ਖ਼ਿਤਾਬ ਜਿੱਤਿਆ ਹੈ।
ਇਸ ਵਾਰ ਇੰਦੌਰ (Indore) ਨੂੰ ਸਵੱਛਤਾ ਸਰਵੇਖਣ 2024-25 (Swachh Survekshan Awards) ਦੀ ਸੁਪਰ ਲੀਗ ‘ਚ ਸ਼ਾਮਲ ਕੀਤਾ ਗਿਆ ਸੀ। ਸੁਪਰ ਲੀਗ ‘ਚ ਸਿਰਫ਼ ਉਹ 23 ਸ਼ਹਿਰ ਸ਼ਾਮਲ ਸਨ, ਜਿਨ੍ਹਾਂ ਨੂੰ ਹੁਣ ਤੱਕ ਕੀਤੇ ਗਏ ਸਰਵੇਖਣਾਂ ‘ਚ ਪਹਿਲਾ, ਦੂਜਾ ਜਾਂ ਤੀਜਾ ਸਥਾਨ ਮਿਲਿਆ ਹੈ। ਇੰਦੌਰ ਨੇ 2024-25 ਦੀ ਸੁਪਰ ਲੀਗ ਵੀ ਜਿੱਤੀ ਹੈ।
ਸਰਵੇਖਣ ਦੇ ਨਤੀਜੇ ਵੀਰਵਾਰ ਨੂੰ ਐਲਾਨੇ ਗਏ ਹਨ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰੀ ਰਾਜਧਾਨੀ ਦੇ ਵਿਗਿਆਨ ਭਵਨ ‘ਚ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ (MoHUA) ਦੁਆਰਾ ਕਰਵਾਏ ਇੱਕ ਸਮਾਗਮ ‘ਚ ਸਵੱਛ ਸਰਵੇਖਣ 2024-25 ਪੁਰਸਕਾਰ ਪੇਸ਼ ਕੀਤੇ। ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਅਤੇ ਹੋਰ ਪ੍ਰੋਗਰਾਮ ‘ਚ ਸ਼ਾਮਲ ਹੋਏ।
ਭਾਰਤ ਸਰਕਾਰ ਦੇ ਮੁਤਾਬਕ ‘ਸਵੱਛ ਸਰਵੇਖਣ’ ਮਿਸ਼ਨ ਦਾ ਉਦੇਸ਼ ਵੱਡੇ ਪੱਧਰ ‘ਤੇ ਨਾਗਰਿਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਦੇ ਨਾਲ, ਇਹ ਸਮਾਜ ਦੇ ਸਾਰੇ ਵਰਗਾਂ ‘ਚ ਜਾਗਰੂਕਤਾ ਪੈਦਾ ਕਰਨ ਦੀ ਵੀ ਕੋਸ਼ਿਸ਼ ਕਰਦਾ ਹੈ ਤਾਂ ਜੋ ਕਸਬਿਆਂ ਅਤੇ ਸ਼ਹਿਰਾਂ ਨੂੰ ਰਹਿਣ ਲਈ ਬਿਹਤਰ ਸਥਾਨ ਬਣਾਉਣ ਲਈ ਇਕੱਠੇ ਕੰਮ ਕੀਤਾ ਜਾ ਸਕੇ। ਆਪਣੇ ਨੌਵੇਂ ਸਾਲ ‘ਚ ਦਾਖਲ ਹੁੰਦੇ ਹੋਏ, ਸਵੱਛ ਸਰਵੇਖਣ ਨੇ ਸਫਾਈ, ਰਹਿੰਦ-ਖੂੰਹਦ ਪ੍ਰਬੰਧਨ ਅਤੇ ਸੇਵਾ ਪ੍ਰਦਾਨ ਕਰਨ ਦਾ ਮੁਲਾਂਕਣ ਕੀਤਾ। ਇਸ ‘ਚ 10 ਮਾਪਦੰਡਾਂ ਅਤੇ 54 ਸੂਚਕਾਂ ਦੀ ਵਰਤੋਂ ਕਰਦੇ ਹੋਏ 4,500 ਤੋਂ ਵੱਧ ਸ਼ਹਿਰਾਂ ਨੂੰ ਕਵਰ ਕੀਤਾ ਗਿਆ।
Read More: ਸ਼ਹਿਰੀ ਲੋਕਾਂ ਨੂੰ ਨਹੀਂ ਮਿਲ ਰਿਹਾ ਪੀਣ ਵਾਲਾ ਪਾਣੀ, ਜਾਣੋ ਮਾਮਲਾ