ਚੰਡੀਗੜ੍ਹ, 16 ਮਾਰਚ 2024: ਪੰਜਾਬ ਦੇ ਲੁਧਿਆਣਾ ਵਿੱਚ ਇੱਕ ਨਾਬਾਲਗ ਲੜਕੀ (A Minor Girl) ਨੇ ਸ਼ੱਕੀ ਹਾਲਤ ਵਿੱਚ ਕਥਿਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਅੱਜ ਪੋਸਟਮਾਰਟਮ ਰਿਪੋਰਟ ‘ਚ ਪਤਾ ਚੱਲੇਗਾ। ਇਹ ਘਟਨਾ ਰਾਹੋਂ ਰੋਡ ਸਥਿਤ ਕ੍ਰਿਸ਼ਨਾ ਕਾਲੋਨੀ ਇਲਾਕੇ ‘ਚ ਸ਼ੁੱਕਰਵਾਰ ਦੇਰ ਰਾਤ ਵਾਪਰੀ। ਮ੍ਰਿਤਕ ਲੜਕੀ ਨੂੰ ਲਟਕਦਾ ਦੇਖ ਕੇ ਭਰਾ ਨੇ ਬਾਲਟੀ ਦੀ ਮੱਦਦ ਨਾਲ ਰੋਸ਼ਨਦਾਨ ਤੋੜ ਕਮਰੇ ‘ਚ ਦਾਖਲ ਹੋਇਆ ਅਤੇ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਕਬਜ਼ੇ ‘ਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਅੱਜ ਸ਼ਨੀਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।
ਥਾਣਾ ਬਸਤੀ ਜੋਧੇਵਾਲ ਦੇ ਜਾਂਚ ਅਧਿਕਾਰੀ ਏਐਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ 14 ਸਾਲਾ ਨਾਬਾਲਗ ਲੜਕੀ (A Minor Girl) ਇੱਕ ਮਹੀਨਾ ਪਹਿਲਾਂ ਹੀ ਇੱਥੇ ਆਈ ਸੀ। ਉਸ ਦੇ ਪਿਓ ਕਰਨ ਦਾਸ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੇ ਪਿੰਡ ਦਮਦਾਰਾ ਦਾ ਰਹਿਣ ਵਾਲਾ ਹੈ। ਉਨ੍ਹਾਂ ਦੇ ਤਿੰਨ ਬੱਚੇ ਹਨ। ਧੀ ਇੱਕ ਮਹੀਨਾ ਪਹਿਲਾਂ ਹੀ ਪਿੰਡ ਤੋਂ ਉਸ ਕੋਲ ਆਈ ਸੀ। ਪਿਤਾ ਅਨੁਸਾਰ ਉਹ ਆਪਣੀ ਘਰਵਾਲੀ ਨਾਲ ਕੰਮ ‘ਤੇ ਗਿਆ ਹੋਇਆ ਸੀ। ਪਿਛੇ ਉਸ ਦੀ ਧੀ ਨੇ ਚੁੰਨੀ ਨਾਲ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।