ਅੰਮ੍ਰਿਤਸਰ ਏਅਰਪੋਰਟ ‘ਤੇ ਮਿਲਿਆ ਮੰਕੀਪੌਕਸ ਦਾ ਸ਼ੱਕੀ ਕੇਸ, ਸਿਹਤ ਵਿਭਾਗ ਵਲੋਂ ਅਲਰਟ ਜਾਰੀ

Monkeypox

ਚੰਡੀਗੜ੍ਹ 27 ਜੁਲਾਈ 2022: ਦੇਸ਼ ਭਰ ‘ਚ ਮੰਕੀਪੌਕਸ (Monkeypox) ਦੇ 3 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ | ਇਸ ਦਰਮਿਆਨ ਅੰਮ੍ਰਿਤਸਰ ਹਵਾਈ ਅੱਡੇ ਉਤੇ ਮੰਕੀਪਾਕਸ ਦਾ ਸ਼ੱਕੀ ਕੇਸ ਸਾਹਮਣੇ ਆਇਆ ਹੈ | ਜਿਸਦੇ ਚੱਲਦੇ ਸਿਹਤ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ। ਏਅਰਪੋਰਟ ਉਤੇ ਅਟਾਰੀ ‘ਤੇ ਆਉਣ ਵਾਲੇ ਯਾਤਰੀਆਂ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਮੰਕੀਪੌਕਸ ਦਾ ਸ਼ੱਕੀ ਕੇਸ ਆਉਣ ਤੋਂ ਬਾਅਦ ਅੰਮ੍ਰਿਤਸਰ ਦੇ ਏਅਰਪੋਰਟ ਤੇ ਅਟਾਰੀ ‘ਤੇ ਪਹਿਲਾਂ ਤੋਂ ਤਾਇਨਾਤ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਵਿਭਾਗ ਨੂੰ ਲੱਛਣਾਂ ਦੀ ਸੂਚੀ ਵੀ ਭੇਜੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਵਿਅਕਤੀ ਨੇ ਦਿੱਲੀ ਵਾਲੇ ਪਾਜੀਟਿਵ ਮੁਸਾਫਰ ਨਾਲ ਸਫਰ ਕੀਤਾ ਸੀ। ਇਸਦੇ ਨਾਲ ਹੀ ਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ ਮੁਤਾਬਕ ਸ਼ੱਕੀ ਯਾਤਰੀ ਨੂੰ ਕੁਆਰਨਟੀਨ ਕਰ ਦਿੱਤਾ ਗਿਆ ਹੈ ਅਤੇ ਸੈਂਪਲਾਂ ਦੀ ਜਾਂਚ ਹੋਵੇਗੀ। ਸਕਿਨ ਵਿਭਾਗ ਦੇ ਮੁੱਖੀ ਮੰਕੀਪੌਕਸ ਦੇ ਯਾਤਰੀਆਂ ਦੇ ਟੈਸਟਾਂ ਦੀ ਨਿਗਰਾਨੀ ਕਰਨਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।