ਦਿੱਲੀ, 4 ਮਈ 2024: ਦਿੱਲੀ (Delhi) ਕਨਾਟ ਪਲੇਸ ‘ਚ ਸ਼ਨੀਵਾਰ ਨੂੰ ਇਕ ਸ਼ੱਕੀ ਬੈਗ ਮਿਲਿਆ, ਜਿਸ ਨੇ ਸਨਸਨੀ ਮਚਾ ਦਿੱਤੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ 2.41 ਵਜੇ ਸੂਚਨਾ ਮਿਲੀ ਸੀ ਕਿ ਐਨ ਬਲਾਕ ਵਿੱਚ ਇੱਕ ਬੈਗ ਪਿਆ ਹੈ। ਇਸ ‘ਤੇ ਪੁਲਿਸ ਟੀਮ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦੀ ਘੇਰਾਬੰਦੀ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਬੰਬ ਨਿਰੋਧਕ ਦਸਤਾ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਿਹਾ ਹੈ। ਫਾਇਰ ਵਿਭਾਗ ਸਮੇਤ ਹੋਰ ਸੰਬੰਧਿਤ ਦਸਤਿਆਂ ਨੂੰ ਵੀ ਮੌਕੇ ‘ਤੇ ਸੱਦਿਆ ਗਿਆ ਹੈ।
ਜਨਵਰੀ 19, 2025 2:52 ਬਾਃ ਦੁਃ