July 5, 2024 7:36 pm
Kunwar Vijay Pratap

ਮੁਅੱਤਲ ਨਗਰ ਨਿਗਮ ਅਧਿਕਾਰੀ ਕਾਰਪਰੇਸ਼ਨ ‘ਚ ਵੱਡੇ ਪੱਧਰ ‘ਤੇ ਕਰ ਰਹੇ ਨੇ ਗੈਰ-ਕਾਨੂੰਨੀ ਕੰਮ: ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ, 03 ਮਈ 2023: ਅੱਜ ਤੋਂ 1 ਸਾਲ ਪਹਿਲਾਂ ਆਮ ਆਦਮੀ ਪਾਰਟੀ ਬਦਲਾਵ ਦੇ ਨਾਂ ‘ਤੇ 92 ਸ਼ੀਟਾਂ ਜਿੱਤ ਕੇ ਪੰਜਾਬ ਦੀ ਸੱਤਾ ਵਿਚ ਆਈ ਅਤੇ ਆਪਣੀ ਪੁਲਿਸ ਦੀ ਨੌਕਰੀ ਤੋਂ ਬਤੌਰ ਆਈ.ਜ਼ੀ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਵਿਜੇ ਕੁੰਵਰ ਪ੍ਰਤਾਪ ਸਿੰਘ ਨੂੰ ਵੀ ਲੋਕਾਂ ਨੇ ਅੰਮ੍ਰਿਤਸਰ ਨੌਰਥ ਹਲਕੇ ਤੋਂ ਵੱਡੇ ਫਰਕ ਨਾਲ ਜਤਾਇਆ ਸੀ ਪਰ ਅੱਜ ਕੁੰਵਰ ਵਿਜੇ ਪ੍ਰਤਾਪ ਸਿੰਘ (Kunwar Vijay Pratap) ਆਪਣੀ ਹੀ ਸਰਕਾਰ ਦੇ ਹੁੰਦਿਆਂ ਸਰਕਾਰ ਦੇ ਮਹਿਕਮਿਆਂ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਵਾਸਤੇ ਸੜਕ ਤੇ ਨਿਕਲ ਪਏ ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦੇ ਉਨ੍ਹਾਂ ਕਿਹਾ ਕਿ ਗਰੀਨ ਐਵਨਿਊ ਜਿੱਥੇ ਕੇ ਉਨ੍ਹਾਂ ਦੀ ਆਪਣੀ ਰਿਹਾਇਸ਼ ਹੈ ਅਤੇ ਥੋੜ੍ਹੀ ਹੀ ਦੂਰੀ ਤੇ ਸਥਾਨਕ ਸਰਕਾਰਾਂ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਝਰ ਦੀ ਰਿਹਾਇਸ਼ ਵੀ ਹੈ ਓਸ ਤੋਂ ਚੰਦ ਕਦਮਾਂ ‘ਤੇ ਹੀ ਇੱਕ ਨਜਾਇਜ਼ ਬਿਲਡਿੰਗ ਜੋ ਕਿ ਛੋਟੇ ਬੱਚਿਆਂ ਦੇ ਸਕੂਲ ਦੇ ਨਾਂ ‘ਤੇ ਰਿਹਾਇਸ਼ੀ ਇਲਾਕੇ ਵਿੱਚ ਬਣਾਈ ਜਾ ਰਹੀ ਹੈ |

ਉਨ੍ਹਾਂ ਨੇ ਕਿਹਾ ਕਿ ਗੈਰ-ਕਨੂੰਨੀ ਢੰਗ ਨਾਲ ਤੇਜ਼ੀ ਨਾਲ ਇਮਾਰਤ ਦੀ ਉਸਾਰੀ ਚੱਲ ਰਹੀ ਹੈ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਇਸ ਬਾਬਤ 13 ਮਾਰਚ 2023 ਨੂੰ ਕਾਰਪਰੇਸ਼ਨ ਵੱਲੋਂ ਇਸ ਬਿਲਡਿੰਗ ਦੇ ਗੈਰ-ਕਨੂੰਨੀ ਢੰਗ ਦੇ ਨਾਲ ਉਸਾਰੀ ਹੋਣ ਕਰਕੇ ਬਿਲਡਿੰਗ ਦੇ ਮਾਲਕਾਂ ਨੂੰ ਨੋਟਿਸ ਵੀ ਭੇਜੇ ਗਏ ਹਨ ਅਧਿਕਾਰੀਆਂ ਦੀ ਬਦਲੀ ਪਠਾਨਕੋਟ ਅਤੇ ਅਬੋਹਰ ਕਰ ਦਿੱਤੀ ਗਈ |

ਉਨ੍ਹਾਂ (Kunwar Vijay Pratap) ਕਿਹਾ ਕਿ ਸ਼ਹਿਰ ਦੇ ਨਾਮੀ ਸਪਰਿੰਗ ਡੇਲ ਸਕੂਲ ਵੱਲੋਂ ਇਹ ਬਿਲਡਿੰਗ ਬਣਾਈ ਜਾ ਰਹੀ ਹੈ ਅਤੇ ਨਿਗਮ ਅਧਿਕਾਰੀ ਖੁਦ ਇਹ ਕੰਮ ਕਰਵਾ ਰਹੇ ਹਨ | ਉਹਨਾਂ ਕਿਹਾ ਕਿ ਉਹਨਾਂ ਨੇ ਨਿੱਜੀ ਤੌਰ ‘ਤੇ ਇਹ ਮਾਮਲਾ ਕਾਰਪੋਰੇਸ਼ਨ ਕਮਿਸ਼ਨਰ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਇੰਦਰਬੀਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਹੈ ਤਾਂ ਵੀ ਇਸ ਬਿਲਡਿੰਗ ਦੀ ਉਸਾਰੀ ਨੂੰ ਕੋਈ ਨਹੀਂ ਰੋਕ ਸਕਿਆ |

ਆਪਣੀ ਹੀ ਸਰਕਾਰ ਦੇ ਹੁੰਦਿਆਂ ਇਨਸਾਫ਼ ਲਈ ਸੜਕ ‘ਤੇ ਆਉਣ ਬਾਰੇ ਸਵਾਲ ‘ਤੇ ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੇ ਕਦੇ ਵੀ ਖ਼ਿਲਾਫ਼ ਨਹੀਂ ਬੋਲਦੇ ਬਲਕਿ ਵਿਗੜੇ ਹੋਏ ਸਿਸਟਮ ਬਾਰੇ ਗੱਲ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ | ਉਹਨਾਂ ਕਿਹਾ ਕਿ ਇਕੱਲੀ ਇਹ ਬਿਲਡਿੰਗ ਨਹੀਂ ਬਲਕਿ ਪੂਰੇ ਅੰਮ੍ਰਿਤਸਰ ਵਿੱਚ ਅਜਿਹੀਆਂ ਕਈ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਹਨ ਅਤੇ ਇਹ ਸਭ ਨਗਰ ਨਿਗਮ ਅਧਿਕਾਰੀਆਂ ਦੀ ਦੇਖ-ਰੇਖ ਵਿੱਚ ਹੋ ਰਿਹਾ ਹੈ |

ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਵੀ ਇਹ ਫੈਸਲਾ ਸੀ ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿਚ ਮੁਅੱਤਲ ਹੋਏ ਅਧਿਕਾਰੀ ਹੁਣ ਵੀ ਕੰਮ ਕਰ ਰਹੇ ਹਨ ਅਤੇ ਨਗਰ ਨਿਗਮ ਵਿਚ ਇਸਦਾ ਬੋਲਬਾਲਾ ਹੈ | ਉਨ੍ਹਾਂ ਕਿਹਾ ਕਿ ਉਹ ਕਿਸੇ ‘ਤੇ ਇਲਜ਼ਾਮ ਨਹੀਂ ਲਗਾ ਰਹੇ ਅਤੇ ਹਮੇਸ਼ਾਂ ਹੱਕ ਅਤੇ ਸੱਚ ਦੀ ਅਵਾਜ਼ ਚੁੱਕਦੇ ਰਹੇ ਹਨ ਅਤੇ ਉਹ ਪੰਜਾਬ ਨੂੰ ਕਦੇ ਵੀ ਸੀਰੀਆ ਨਹੀਂ ਬਣਨ ਦੇਣਗੇ | ਇਸ ਮੌਕੇ ਉਨ੍ਹਾਂ ਦੇ ਨਾਲ ਇਲਾਕਾ ਨਿਵਾਸੀ ਵੀ ਮੌਜੂਦ ਸਨ |