Suryakumar Yadav

ਸੂਰਿਆਕੁਮਾਰ ਯਾਦਵ ਨੇ ਸਚਿਨ ਤੇਂਦੁਲਕਰ ਦਾ 15 ਸਾਲ ਪੁਰਾਣਾ ਰਿਕਾਰਡ ਤੋੜਿਆ

ਮੁੰਬਈ, 27 ਮਈ 2025: ਮੁੰਬਈ ਇੰਡੀਅਨਜ਼ ਦੇ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਇੱਕ ਵੱਡੀ ਉਪਲਬਧੀ ਆਪਣੇ ਨਾਂ ਕੀਤੀ ਹੈ | ਦਰਅਸਲ ਪੰਜਾਬ ਕਿੰਗਜ਼ ਖਿਲਾਫ਼ ਸੋਮਵਾਰ ਨੂੰ ਸੂਰਿਆਕੁਮਾਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸੂਰਿਆਕੁਮਾਰ ਨੇ ਅਰਧ ਸੈਂਕੜਾ ਜੜ ਕੇ ਸਚਿਨ ਤੇਂਦੁਲਕਰ ਦਾ 15 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਸੂਰਿਆਕੁਮਾਰ ਇੱਕ ਸੀਜ਼ਨ ‘ਚ ਮੁੰਬਈ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ।

ਮੁੰਬਈ ਇੰਡੀਅਨਜ਼ ਦੇ ਤਜਰਬੇਕਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਪੰਜਾਬ ਕਿੰਗਜ਼ ਖ਼ਿਲਾਫ ਆਈਪੀਐਲ ਦੇ ਆਖਰੀ ਲੀਗ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਮੌਜੂਦਾ ਸੀਜ਼ਨ ਦਾ ਆਪਣਾ ਪੰਜਵਾਂ ਅਰਧ ਸੈਂਕੜਾ 34 ਗੇਂਦਾਂ ‘ਚ ਪੂਰਾ ਕੀਤਾ ਅਤੇ 57 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਇਸ ਦੌਰਾਨ ਯਾਦਵ ਨੇ 39 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਛੇ ਚੌਕੇ ਅਤੇ ਦੋ ਛੱਕੇ ਜੜੇ।

ਇਸ ਮੈਚ ‘ਚ ਯਾਦਵ ਨੇ 37 ਦੌੜਾਂ ਬਣਾਉਂਦੇ ਹੀ ਸਚਿਨ ਤੇਂਦੁਲਕਰ ਦਾ 15 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਸੂਰਿਆਕੁਮਾਰ ਯਾਦਵ ਨੇ ਹੁਣ ਤੱਕ 14 ਮੈਚਾਂ ‘ਚ 640 ਦੌੜਾਂ ਬਣਾਈਆਂ ਹਨ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਖ਼ਾਸ ਰਿਕਾਰਡ ਸਚਿਨ ਦੇ ਨਾਂ ਸੀ, ਸਚਿਨ ਨੇ 2010 ‘ਚ ਮੁੰਬਈ ਇੰਡੀਅਨਜ਼ ਲਈ 618 ਦੌੜਾਂ ਬਣਾਈਆਂ ਸਨ। ਸੂਰਿਆਕੁਮਾਰ ਖੁਦ ਵੀ ਇਸ ਸੂਚੀ ‘ਚ ਤੀਜਾ ਸਥਾਨ ਹਾਸਲ ਕਰ ਚੁੱਕੇ ਹਨ ਜਦੋਂ ਉਨ੍ਹਾਂ ਨੇ 2023 ਵਿੱਚ 605 ਦੌੜਾਂ ਬਣਾਈਆਂ ਸਨ।

ਸਚਿਨ ਤੇਂਦੁਲਕਰ ਇੱਕ ਵਾਰ ਫਿਰ ਇਸ ਸੂਚੀ ‘ਚ 553 ਦੌੜਾਂ (2011) ਨਾਲ ਚੌਥੇ ਸਥਾਨ ‘ਤੇ ਹਨ। ਉਨ੍ਹਾਂ ਤੋਂ ਬਾਅਦ ਲੈਂਡਲ ਸਿਮੰਸ ਦਾ ਨੰਬਰ ਆਉਂਦਾ ਹੈ ਜਿਨ੍ਹਾਂ ਨੇ 2015 ‘ਚ 540 ਦੌੜਾਂ ਬਣਾਈਆਂ ਸਨ। ਰੋਹਿਤ ਸ਼ਰਮਾ ਨੇ 2013 ‘ਚ 538 ਦੌੜਾਂ ਬਣਾ ਕੇ ਇਸ ਸੂਚੀ ‘ਚ ਛੇਵਾਂ ਸਥਾਨ ਹਾਸਲ ਕੀਤਾ ਹੈ।

Read More: LSG ਬਨਾਮ RCB: ਆਰਸੀਬੀ ਕੋਲ ਲਖਨਊ ਸੁਪਰ ਜਾਇੰਟਸ ਨੂੰ ਹਰਾ ਕੇ ਕੁਆਲੀਫਾਇਰ-1’ਚ ਪਹੁੰਚਣ ਦਾ ਮੌਕਾ

Scroll to Top