Hawa Banke

ਲਖਵਿੰਦਰ ਵਡਾਲੀ ਦੀ ਆਵਾਜ਼ ‘ਚ ਸੁਰਜੀਤ ਪਾਤਰ ਦਾ ਗੀਤ ‘ਹਵਾ ਬਣ ਕੇ’ ਹੋਇਆ ਰਿਲੀਜ਼

ਚੰਡੀਗੜ੍ਹ, 9 ਸਤੰਬਰ 2023: ਸੂਫ਼ੀ ਗਾਇਕ ਲਖਵਿੰਦਰ ਵਡਾਲੀ ਦਾ ਨਵਾਂ ਸਾਹਿਤਕ ਗੀਤ ‘ਹਵਾ ਬਣ ਕੇ’ (Hawa Banke) ਰਿਲੀਜ਼ ਹੋ ਗਿਆ ਹੈ । ਇਹ ਗੀਤ ਪੰਜਾਬੀ ਕਵੀ ਸੁਰਜੀਤ ਪਾਤਰ ਹੁਰਾਂ ਦੀ ਰਚਨਾ ਹੈ। ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਨਾਲ ਸੂਫ਼ੀਆਨਾ ਗਾਇਕੀ ਰਾਹੀਂ ਮੰਤਰ ਮੁਗਧ ਕਰਨ ਵਾਲੇ ਲਖਵਿੰਦਰ ਵਡਾਲੀ ਨੇ ਦੱਸਿਆ ਕਿ ਉਹ ਸੂਫ਼ੀਆਨਾ ਗਾਇਕੀ ਦੇ ਨਾਲ ਨਾਲ ਹਮੇਸ਼ਾ ਸਾਹਿਤ ਨਾਲ ਜੁੜੇ ਰਹੇ ਹਨ ਅਤੇ ਹੁਣ ਵੀ ਜਦੋਂ ਸਮਾਂ ਮਿਲਦਾ ਹੈ ਤਾਂ ਉਹ ਚੰਗੀਆਂ ਕਿਤਾਬਾਂ ਪੜ੍ਹਦੇ ਹਨ।

ਉਹਨਾਂ ਦੱਸਿਆ ਉਹ ਸ਼ੁਰੂ ਤੋਂ ਹੀ ਸੁਰਜੀਤ ਪਾਤਰ ਹੁਰਾਂ ਦੀਆਂ ਰਚਨਾਵਾਂ ਦੇ ਕਾਇਲ ਰਹੇ ਹਨ ਤੇ ਉਨ੍ਹਾਂ ਦੀ ਬਹੁਤ ਸਮੇਂ ਤੋਂ ਰੀਝ ਸੀ ਕਿ ਡਾ. ਸੁਰਜੀਤ ਪਾਤਰ ਦੀ ਕੋਈ ਰਚਨਾ ਰਿਕਾਰਡ ਕੀਤੀ ਜਾਵੇ, ਜਿਸਦੇ ਚੱਲਦਿਆਂ ਉਹਨਾਂ ਨੇ ‘ਹਵਾ ਬਣ ਕੇ’ ਗੀਤ ਨੂੰ ਆਪਣੀ ਆਵਾਜ਼ ਵਿੱਚ ਰਿਕਾਰਡ ਕੀਤਾ ਹੈ।

ਲਖਵਿੰਦਰ ਵਡਾਲੀ ਨੇ ਕਿਹਾ ਕਿ ਸੁਰਜੀਤ ਪਾਤਰ ਹੁਰਾਂ ਦੀ ਇਹ ਰਚਨਾ ਮੇਰੇ ਦਿਲ ਦੇ ਬਹੁਤ ਨੇੜੇ ਹੈ ਜੋ ਮੈਂਨੂੰ ਬਹੁਤ ਪਸੰਦ ਹੈ ਤੇ ਮੈਂਨੂੰ ਪੂਰੀ ਉਮੀਦ ਹੈ ਕਿ ਇਹ ਗੀਤ ਸਾਫ ਸੁਥਰੀ ਗਾਇਕੀ ਦੀ ਸ਼ਾਹਦੀ ਭਰਨ ਵਾਲੇ ਸਾਰੇ ਲੋਕਾਂ ਨੂੰ ਪਸੰਦ ਆਵੇਗਾ। ਜ਼ਿਕਰਯੋਗ ਹੈ ਕਿ ਇਸ ਗੀਤ ਦਾ ਮਿਊਜ਼ਿਕ ਆਰ.ਬੀ ਸਿੰਘ ਨੇ ਦਿੱਤਾ ਹੈ ਤੇ ਇਸ ਗੀਤ (Hawa Banke) ਦਾ ਫਿਲਮਾਂਕਣ ਵੀ ਬਹੁਤ ਵਿਲੱਖਣ ਅੰਦਾਜ਼ ਵਿੱਚ ਕੀਤਾ ਗਿਆ ਹੈ।

Scroll to Top