ਚੰਡੀਗੜ੍ਹ, 25 ਜਨਵਰੀ 2023: ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਰਿਹਾਅ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ | ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਭਲਕੇ ਰਿਹਾਅ ਕੀਤਾ ਜਾਣਾ ਹੈ।
ਸਿੱਧੂ ਦੇ ਸਵਾਗਤ ਲਈ ਕਾਂਗਰਸ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਨਵਜੋਤ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਟਵੀਟ ਕਰਦਿਆਂ ਕਿਹਾ ਕਿ “ਕੱਲ੍ਹ ਨੂੰ ਮੈਂ ਨਵਜੋਤ ਸਿੱਧੂ ਅਤੇ 50-51 ਨਾਗਰਿਕਾਂ ਦੀ ਰਿਹਾਈ ਲਈ 100% ਆਸਵੰਦ ਹਾਂ ਕਿਉਂਕਿ ਭਾਰਤੀ ਸੰਵਿਧਾਨ ਵਿੱਚ ਪੂਰਾ ਵਿਸ਼ਵਾਸ ਹੈ।” ਰਿਹਾਈ ਦੀ ਪ੍ਰਕਿਰਿਆ ਸੰਵਿਧਾਨ ਅਨੁਸਾਰ ਚੱਲ ਰਹੀ ਹੈ। ਅਸੀਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਸਾਡੇ ਗਣਰਾਜ ਦੇ ਸੰਸਥਾਪਕ ਡਾ: ਭੀਮ ਰਾਓ ਅੰਬੇਡਕਰ ਦੇ ਦਰਸਾਏ ਮਾਰਗ ‘ਤੇ ਉੱਤੇ ਹਮੇਸ਼ਾ ਚੱਲਦੇ ਰਹਾਂਗੇ |
ਦੂਜੇ ਪਾਸੇ ਲੁਧਿਆਣਾ ਵਿੱਚ ਨਵਜੋਤ ਸਿੰਘ ਸਿੱਧੂ ਸਵਾਗਤੀ ਬੋਰਡ ਲਗਾਏ ਗਏ ਹਨ। ਸਵਾਗਤੀ ਬੋਰਡਾਂ ’ਤੇ ਉਨ੍ਹਾਂ ਦੀ ਫ਼ੋਟੋ ਤੋਂ ਇਲਾਵਾ ਨਿੱਜੀ ਸਕੱਤਰ ਸੁਰਿੰਦਰ ਡੱਲਾ ਦੀ ਵੀ ਫ਼ੋਟੋ ਲਗਾਈ ਗਈ ਹੈ। ਬੋਰਡਾਂ ਉੱਪਰ ਸਿੱਧੂ ਦੇ ਜਲਦ ਆਉਣ ਬਾਰੇ ਵੀ ਲਿਖਿਆ ਗਿਆ ਹੈ।