Rahul Gandhi

ਸੂਰਤ ਦੀ ਅਦਾਲਤ ਨੇ ਮਾਣਹਾਨੀ ਮਾਮਲੇ ‘ਚ ਰਾਹੁਲ ਗਾਂਧੀ ਦੀ ਪਟੀਸ਼ਨ ‘ਤੇ ਫੈਸਲਾ ਰੱਖਿਆ ਸੁਰੱਖਿਅਤ

ਚੰਡੀਗੜ੍ਹ, 13 ਅਪ੍ਰੈਲ 2023: ਮਾਣਹਾਨੀ ਮਾਮਲੇ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਦੀ ਸਜ਼ਾ ਨੂੰ ਲੈ ਕੇ ਦਾਇਰ ਪਟੀਸ਼ਨ ‘ਤੇ ਸੂਰਤ ਦੀ ਅਦਾਲਤ ‘ਚ ਸੁਣਵਾਈ ਪੂਰੀ ਹੋ ਗਈ। ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਲਤ 20 ਅਪ੍ਰੈਲ ਨੂੰ ਆਪਣਾ ਫੈਸਲਾ ਸੁਣਾ ਸਕਦੀ ਹੈ। ਦਰਅਸਲ ਰਾਹੁਲ ਗਾਂਧੀ ਨੇ ਅਦਾਲਤ ‘ਚ ਪਟੀਸ਼ਨ ਦਾਇਰ ਕਰਕੇ ਆਪਣੀ ਸਜ਼ਾ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਰਾਹੁਲ ਗਾਂਧੀ ਨੇ ਅਪ੍ਰੈਲ 2019 ‘ਚ ਮੋਦੀ ਸਰਨੇਮ ਨੂੰ ਲੈ ਕੇ ਬਿਆਨ ਦਿੱਤਾ ਸੀ।

ਇਸ ਤੋਂ ਪਹਿਲਾਂ ਸੂਰਤ ਦੀ ਸੈਸ਼ਨ ਅਦਾਲਤ ‘ਚ ਸੁਣਵਾਈ ਦੌਰਾਨ ਰਾਹੁਲ ਗਾਂਧੀ ਦੇ ਵਕੀਲ ਆਰ.ਐੱਸ.ਚੀਮਾ ਨੇ ਕਿਹਾ ਕਿ ਰਾਹੁਲ ਗਾਂਧੀ (Rahul Gandhi) ਵਾਇਨਾਡ ਤੋਂ ਰਿਕਾਰਡ ਗਿਣਤੀ ‘ਚ ਵੋਟਾਂ ਨਾਲ ਜਿੱਤ ਕੇ ਲੋਕ ਸਭਾ ‘ਚ ਪਹੁੰਚੇ ਹਨ ਅਤੇ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਸੰਸਦ ਦੀ ਮੈਂਬਰੀ ਖੋਹਣਾ ਵੱਡਾ ਨੁਕਸਾਨ ਹੈ | ਉਨ੍ਹਾਂ ਨੇ ਆਪਣੇ ਮੁਵੱਕਿਲ ਰਾਹੁਲ ਗਾਂਧੀ ਦੀ ਤਰਫੋਂ ਕਿਹਾ ਕਿ ਮੇਰਾ ਭਾਸ਼ਣ ਅਪਮਾਨਜਨਕ ਨਹੀਂ ਸੀ, ਪਰ ਇਸ ਨੂੰ ਸੰਦਰਭ ਤੋਂ ਬਾਹਰ ਰੱਖ ਕੇ ਅਪਮਾਨਜਨਕ ਬਣਾਇਆ ਗਿਆ ਸੀ। ਦਰਅਸਲ, ਮੇਰੇ ਖਿਲਾਫ ਕਾਰਵਾਈ ਇਸ ਲਈ ਕੀਤੀ ਗਈ ਕਿਉਂਕਿ ਮੈਂ ਪ੍ਰਧਾਨ ਮੰਤਰੀ ਦੀ ਖੁੱਲ੍ਹ ਕੇ ਆਲੋਚਨਾ ਕੀਤੀ ਸੀ। ਮੇਰੇ ਖਿਲਾਫ ਮੁਕੱਦਮਾ ਗਲਤ ਤਰੀਕੇ ਨਾਲ ਚਲਾਇਆ ਗਿਆ।

Scroll to Top