ਸਪੋਰਟਸ, 13 ਅਕਤੂਬਰ 2025: Karur stampede case: ਟੀਵੀਕੇ ਨੇ ਤਾਮਿਲਨਾਡੂ ਦੇ ਕਰੂਰ ‘ਚ ਅਦਾਕਾਰ-ਰਾਜਨੇਤਾ ਵਿਜੇ ਦੀ ਰੈਲੀ ਦੌਰਾਨ ਹੋਈ ਭਗਦੜ ਦੀ ਸੁਤੰਤਰ ਜਾਂਚ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਸੁਪਰੀਮ ਕੋਰਟ ਨੇ ਇਸ ਪਟੀਸ਼ਨ ‘ਤੇ ਆਪਣਾ ਫੈਸਲਾ ਸੁਣਾਇਆ ਹੈ ਅਤੇ ਮਾਮਲੇ ਦੀ ਸੀਬੀਆਈ ਜਾਂਚ ਦਾ ਆਦੇਸ਼ ਦਿੱਤਾ ਹੈ।
ਟੀਵੀਕੇ ਨੇ ਮੰਗ ਕੀਤੀ ਸੀ ਕਿ ਭਗਦੜ ਦੀ ਜਾਂਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਨਿਗਰਾਨੀ ਹੇਠ ਕੀਤੀ ਜਾਵੇ, ਕਿਉਂਕਿ ਪਾਰਟੀ ਨੇ ਕਿਹਾ ਸੀ ਕਿ ਤਾਮਿਲਨਾਡੂ ਪੁਲਿਸ ਦੁਆਰਾ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਜਨਤਾ ਦਾ ਵਿਸ਼ਵਾਸ ਨਹੀਂ ਬਣਾਏਗੀ। ਪਾਰਟੀ ਨੇ ਇਹ ਵੀ ਦੋਸ਼ ਲਗਾਇਆ ਕਿ ਭਗਦੜ ਇੱਕ ਪਹਿਲਾਂ ਤੋਂ ਯੋਜਨਾਬੱਧ ਸਾਜ਼ਿਸ਼ ਦਾ ਹਿੱਸਾ ਹੋ ਸਕਦੀ ਹੈ।
ਟੀਵੀਕੇ ਦੀ ਬੇਨਤੀ ਤੋਂ ਬਾਅਦ, ਸੁਪਰੀਮ ਕੋਰਟ ਨੇ ਕਰੂਰ ਭਗਦੜ ਦੀ ਸੀਬੀਆਈ ਜਾਂਚ ਦੀ ਨਿਗਰਾਨੀ ਕਰਨ ਵਾਲੀ ਕਮੇਟੀ ਦੀ ਅਗਵਾਈ ਕਰਨ ਲਈ ਸਾਬਕਾ ਜੱਜ ਅਜੈ ਰਸਤੋਗੀ ਨੂੰ ਨਿਯੁਕਤ ਕੀਤਾ। ਟੀਵੀਕੇ ਦੇ ਸਕੱਤਰ ਅਧਵ ਅਰਜੁਨ ਨੇ ਸੁਪਰੀਮ ਕੋਰਟ ‘ਚ ਇਹ ਪਟੀਸ਼ਨ ਦਾਇਰ ਕੀਤੀ। ਪਹਿਲਾਂ, ਮਦਰਾਸ ਹਾਈ ਕੋਰਟ ਨੇ ਐਸਆਈਟੀ ਬਣਾਈ ਸੀ, ਜਿਸਨੂੰ ਟੀਵੀਕੇ ਨੇ ਚੁਣੌਤੀ ਦਿੱਤੀ ਸੀ।
ਜਿਕਰਯੋਗ ਹੈ ਕਿ ਤਮਿਲਗਾ ਵੇਤਰੀ ਕਜ਼ਾਗਮ (ਟੀਵੀਕੇ) ਪਾਰਟੀ ਨੇ ਕਰੂਰ ‘ਚ ਹੋਈ ਭਗਦੜ ਦੀ ਨਿਰਪੱਖ ਜਾਂਚ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ, ਜਿਸ ‘ਚ 41 ਜਣਿਆਂ ਦੀ ਮੌਤ ਹੋ ਗਈ ਸੀ ਅਤੇ 60 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ। ਵਿਜੇ ਦੀ ਪਾਰਟੀ ਨੇ ਹੁਣ ਇੱਕ ਪਟੀਸ਼ਨ ਦਾਇਰ ਕਰਕੇ ਇਸ ਮਾਮਲੇ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ, ਜਿਸਦੀ ਨਿਗਰਾਨੀ ਇੱਕ ਸੇਵਾਮੁਕਤ ਸੁਪਰੀਮ ਕੋਰਟ ਜੱਜ ਦੁਆਰਾ ਕੀਤੀ ਜਾਵੇ।
Read More: ਮਦਰਾਸ ਹਾਈ ਕੋਰਟ ਵੱਲੋਂ ਕਰੂਰ ਭਗਦੜ ਮਾਮਲੇ ‘ਚ CBI ਜਾਂਚ ਦੀ ਮੰਗ ਵਾਲੀ ਪਟੀਸ਼ਨਾਂ ਖਾਰਜ