ਚੰਡੀਗੜ੍ਹ, 28 ਫਰਵਰੀ 2025: New Delhi Railway Station stampede: ਸੁਪਰੀਮ ਕੋਰਟ ਨੇ 15 ਫਰਵਰੀ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਹੋਈ ਭਗਦੜ ਸੰਬੰਧੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਪਟੀਸ਼ਨ ‘ਚ ਪਟੀਸ਼ਨਕਰਤਾ ਆਨੰਦ ਲੀਗਲ ਏਡ ਫੋਰਮ ਟਰੱਸਟ ਨੇ ਦਲੀਲ ਦਿੱਤੀ ਸੀ ਕਿ ਰੇਲਵੇ ਪ੍ਰਸ਼ਾਸਨ ਮੌਤਾਂ ਦੀ ਅਸਲ ਗਿਣਤੀ ਨੂੰ ਲੁਕਾ ਰਿਹਾ ਹੈ, ਜੋ ਕਿ 18 ਦੱਸੀ ਗਈ ਸੀ। ਇਸ ਤੋਂ ਇਲਾਵਾ, ਪਟੀਸ਼ਨਕਰਤਾਵਾਂ ਨੇ ਅਦਾਲਤ ਨੂੰ ਦੱਸਿਆ ਕਿ ਚਸ਼ਮਦੀਦਾਂ ਦੇ ਅਨੁਸਾਰ ਕਥਿਤ ਤੌਰ ‘ਤੇ ਭਗਦੜ ਦੌਰਾਨ ਲਗਭਗ 200 ਮੌਤਾਂ ਹੋਈਆਂ ਸਨ।
ਸੁਪਰੀਮ ਕੋਰਟ ਨੇ ਪੁੱਛਿਆ ਕਿ ਕੀ ਪਟੀਸ਼ਨਕਰਤਾ ਦਾਅਵਾ ਕਰ ਰਿਹਾ ਹੈ ਕਿ ਸੂਬਾ ਸਰਕਾਰ ਇਸ ਮੁੱਦੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਰਹੀ ਹੈ। ਅਦਾਲਤ ਨੇ ਇਹ ਵੀ ਪੁੱਛਿਆ ਕਿ 200 ਮੌਤਾਂ ਦੇ ਕਥਿਤ ਦਾਅਵੇ ਦਾ ਕੀ ਸਬੂਤ ਹੈ? ਪਟੀਸ਼ਨਰਾਂ ਦੇ ਵਕੀਲ ਵੱਲੋਂ ਸੰਖੇਪ ਸੁਣਵਾਈ ਤੋਂ ਬਾਅਦ, ਅਦਾਲਤ ਨੇ ਪਟੀਸ਼ਨ ਖਾਰਜ ਕਰ ਦਿੱਤੀ। ਅਦਾਲਤ ਨੇ ਟਿੱਪਣੀ ਕੀਤੀ ਕਿ ਪ੍ਰਭਾਵਿਤ ਲੋਕਾਂ ਨੂੰ ਅਦਾਲਤ ‘ਚ ਆਉਣਾ ਚਾਹੀਦਾ ਹੈ।
ਦੋ ਇੱਕੋ ਜਿਹੇ ਨਾਵਾਂ ਵਾਲੀਆਂ ਰੇਲਗੱਡੀਆਂ ਦੇ ਉਲਝਣ ਪੈਦਾ ਹੋਣ ਕਾਰਨ ਵਾਪਰੀ ਘਟਨਾ
ਦਿੱਲੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਦੋ ਇੱਕੋ ਜਿਹੇ ਨਾਵਾਂ ਵਾਲੀਆਂ ਰੇਲਗੱਡੀਆਂ – ਪ੍ਰਵਾਗਰਾਜ ਐਕਸਪ੍ਰੈਸ ਅਤੇ ਪ੍ਰਯਾਗਰਾਜ ਸਪੈਸ਼ਲ – ਨੂੰ ਲੈ ਕੇ ਉਲਝਣ ਸੀ। ਹਫੜਾ-ਦਫੜੀ ਉਦੋਂ ਸ਼ੁਰੂ ਹੋਈ ਜਦੋਂ ਪਲੇਟਫਾਰਮ ਨੰਬਰ 16 ‘ਤੇ ਪ੍ਰਯਾਗਰਾਜ ਸਪੈਸ਼ਲ ਟ੍ਰੇਨ ਦੇ ਆਉਣ ਦਾ ਐਲਾਨ ਕੀਤਾ ਗਿਆ। ਇਸ ਐਲਾਨ ਨੇ ਉਲਝਣ ਪੈਦਾ ਕਰ ਦਿੱਤੀ ਕਿਉਂਕਿ ਪ੍ਰਯਾਗਰਾਜ ਐਕਸਪ੍ਰੈਸ ਪਹਿਲਾਂ ਹੀ ਪਲੇਟਫਾਰਮ ਨੰਬਰ 14 ‘ਤੇ ਖੜ੍ਹੀ ਸੀ। ਅਜਿਹੀ ਸਥਿਤੀ ‘ਚ, ਜੋ ਲੋਕ ਪਲੇਟਫਾਰਮ ਨੰਬਰ 14 ‘ਤੇ ਆਪਣੀ ਰੇਲਗੱਡੀ ਤੱਕ ਨਹੀਂ ਪਹੁੰਚ ਸਕੇ, ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਦੀ ਰੇਲਗੱਡੀ ਪਲੇਟਫਾਰਮ ਨੰਬਰ 16 ‘ਤੇ ਆ ਰਹੀ ਹੈ ਅਤੇ ਉਹ ਉਸ ਪਾਸੇ ਵੱਲ ਭੱਜ ਗਏ।
Read More: Delhi Stampede: ਭਗਦੜ ਤੋਂ ਬਾਅਦ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਤਾਇਨਾਤ