ਚੰਡੀਗੜ੍ਹ, 5 ਜੁਲਾਈ 2024: ਸੁਪਰੀਮ ਕੋਰਟ (Supreme Court) ਨੇ ਨਕਲੀ ਨੋਟਾਂ ਦੀ ਤਸਕਰੀ ਨਾਲ ਜੁੜੇ ਇਕ ਮਾਮਲੇ ‘ਚ ਟਿੱਪਣੀ ਕਰਦਿਆਂ ਕਿਹਾ ਕਿ “ਅਪਰਾਧੀ ਪੈਦਾ ਨਹੀਂ ਹੁੰਦੇ, ਸਗੋਂ ਬਣਾਏ ਜਾਂਦੇ ਹਨ” | ਸੁਪਰੀਮ ਕੋਰਟ ‘ਚ ਨਕਲੀ ਨੋਟਾਂ ਦੀ ਤਸਕਰੀ ਦੇ ਮਾਮਲੇ ਦੀ ਸੁਣਵਾਈ ਜਸਟਿਸ ਜੇ.ਬੀ ਪਾਰਦੀਵਾਲਾ ਅਤੇ ਜਸਟਿਸ ਉੱਜਵਲ ਭੂਈਆ ਨੇ ਇਹ ਟਿੱਪਣੀ ਕੀਤੀ ।
ਉਨ੍ਹਾਂ ਕਿਹਾ ਕਿ ਸੁਣਵਾਈ ਦੌਰਾਨ ਬੈਂਚ ਨੇ ਕਿਹਾ ਕਿ ਹਰ ਕਿਸੇ ‘ਚ ਚੰਗੀ ਮਨੁੱਖੀ ਸਮਰੱਥਾ ਹੁੰਦੀ ਹੈ। ਇਸ ਲਈ ਇਹ ਨਹੀਂ ਸੋਚਣਾ ਚਾਹੀਦਾ ਕਿ ਜਿਹੜੇ ਲੋਕ ਹੁਣ ਅਪਰਾਧੀ ਹਨ, ਉਹ ਭਵਿੱਖ ‘ਚ ਸੁਧਰ ਨਹੀਂ ਸਕਦੇ। ਅਪਰਾਧੀਆਂ, ਕਿਸ਼ੋਰਾਂ ਅਤੇ ਬਾਲਗਾਂ ਨਾਲ ਨਜਿੱਠਣ ਵੇਲੇ ਮਾਨਵਵਾਦੀ ਮੂਲ ਸਿਧਾਂਤ ਅਕਸਰ ਖੁੰਝ ਜਾਂਦੇ ਹਨ।
ਬੈਂਚ (Supreme Court) ਨੇ ਕਿਹਾ ਕਿ ਜਦੋਂ ਕੋਈ ਅਪਰਾਧ ਹੁੰਦਾ ਹੈ ਤਾਂ ਉਸ ਦੇ ਪਿੱਛੇ ਕਈ ਕਾਰਨ ਹੁੰਦੇ ਹਨ । ਇਹ ਸਮਾਜਿਕ ਅਤੇ ਆਰਥਿਕ, ਮਾਪਿਆਂ ਦੁਆਰਾ ਅਣਗਹਿਲੀ ਦਾ ਨਤੀਜਾ, ਅਜ਼ੀਜ਼ਾਂ ਦੀ ਅਣਦੇਖੀ, ਪ੍ਰਤੀਕੂਲ ਹਲਾਤ, ਗਰੀਬੀ, ਖੁਸ਼ਹਾਲੀ ਦੀ ਘਾਟ ਅਤੇ ਲਾਲਚ ਆਦਿ ਕਾਰਨ ਹੋ ਸਕਦੇ ਹਨ |
ਦਰਅਸਲ, ਸਾਲ 2020 ‘ਚ ਨਕਲੀ ਨੋਟਾਂ ਦੀ ਤਸਕਰੀ ਮਾਮਲੇ ‘ਚ ਐਨਆਈਏ ਨੇ ਇੱਕ ਨੌਜਵਾਨ ਨੂੰ ਮੁੰਬਈ ਦੇ ਅੰਧੇਰੀ ਖੇਤਰ ਤੋਂ 2,000 ਰੁਪਏ ਦੇ 1193 ਨਕਲੀ ਨੋਟ (ਭਾਰਤੀ ਕਰੰਸੀ) ਨਾਲ ਹਿਰਾਸਤ ‘ਚ ਲਿਆ ਸੀ। ਏਜੰਸੀ ਨੇ ਦਾਅਵਾ ਕੀਤਾ ਸੀ ਕਿ ਇਨ੍ਹਾਂ ਨਕਲੀ ਨੋਟਾਂ ਦੀ ਪਾਕਿਸਤਾਨ ਤੋਂ ਮੁੰਬਈ ਤਸਕਰੀ ਕੀਤੀ ਗਈ ਸੀ।
ਉਕਤ ਨੌਜਵਾਨ ਪਿਛਲੇ 4 ਸਾਲਾਂ ਤੋਂ ਐਨਆਈਏ ਦੀ ਹਿਰਾਸਤ ‘ਚ ਹੈ। 5 ਫਰਵਰੀ 2024 ਨੂੰ ਨੌਜਵਾਨ ਨੇ ਮੁੰਬਈ ਹਾਈ ਕੋਰਟ ‘ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਨੌਜਵਾਨ ਨੇ ਹਾਈ ਕੋਰਟ ਦੇ ਹੁਕਮ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ।