ਚੰਡੀਗੜ੍ਹ/ਲੁਧਿਆਣਾ, 09 ਮਈ 2023: ਇਸਲਾਮਾਬਾਦ ਹਾਈਕੋਰਟ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran khan) ਦੀ ਗ੍ਰਿਫਤਾਰੀ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਦੱਸ ਦਈਏ ਕਿ ਇਮਰਾਨ ਖਾਨ ਨੂੰ ‘ਅਲ-ਕਾਦਿਰ ਟਰੱਸਟ’ ਮਾਮਲੇ ‘ਚ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਪਾਕਿਸਤਾਨ ‘ਚ ਵੱਖ-ਵੱਖ ਥਾਵਾਂ ਤੋਂ ਹਿੰਸਾ ਅਤੇ ਅੱਗਜ਼ਨੀ ਦੀਆਂ ਖਬਰਾਂ ਆ ਰਹੀਆਂ ਹਨ। ਵਿਗੜਦੇ ਹਾਲਾਤਾਂ ਦੇ ਮੱਦੇਨਜ਼ਰ ਪੂਰੇ ਪਾਕਿਸਤਾਨ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
ਇਮਰਾਨ (Imran khan) ਦੇ ਸਮਰਥਕਾਂ ਨੇ ਰਾਵਲਪਿੰਡੀ ‘ਚ ਫੌਜ ਦੇ ਹੈੱਡਕੁਆਰਟਰ ਤੱਕ ਪਹੁੰਚ ਗਏ ਹਨ ਅਤੇ ਭੰਨਤੋੜ ਕਰਨ ਦੀਆਂ ਖਬਰਾਂ ਹਨ । ਲਾਹੌਰ ਆਰਮੀ ਕੈਂਟ ਅਤੇ ਕੋਰ ਕਮਾਂਡਰ ਦੇ ਘਰ ਵੀ ਹੰਗਾਮਾ ਹੋਇਆ। ਕਈ ਥਾਵਾਂ ‘ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡਣੇ ਪਏ। ਪੇਸ਼ਾਵਰ ਵਿੱਚ ਵੀ ਪੀਟੀਆਈ ਸਮਰਥਕਾਂ ਦਾ ਪ੍ਰਦਰਸ਼ਨ ਹਿੰਸਕ ਹੋ ਗਿਆ ਹੈ।
ਪਾਕਿਸਤਾਨ ਦੇ ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਗਬਨ ਕੀਤਾ ਪੈਸਾ ਇੱਕ ਟਰੱਸਟ ਵਿੱਚ ਜਮ੍ਹਾ ਕੀਤਾ ਗਿਆ ਸੀ ਜੋ ਖਾਨ ਅਤੇ ਉਸਦੀ ਪਤਨੀ ਦੇ ਨਾਮ ‘ਤੇ ਰਜਿਸਟਰਡ ਸੀ। ਇਹ ਪੈਸਾ ਕੌਮੀ ਖ਼ਜ਼ਾਨੇ ਵਿੱਚ ਜਮ੍ਹਾਂ ਹੋਣਾ ਸੀ, ਪਰ ਉਹ ਜਾਇਦਾਦ ਵਿੱਚ ਚਲਾ ਗਿਆ ਜੋ ਅਲ-ਕਾਦਿਰ ਟਰੱਸਟ ਅਧੀਨ ਰਜਿਸਟਰਡ ਸੀ।ਪੀਟੀਆਈ ਦੇ ਸੀਨੀਅਰ ਨੇਤਾ ਸ਼ੇਖ ਰਸ਼ੀਦ ਨੇ ਕਿਹਾ ਹੈ ਕਿ ਇਮਰਾਨ ਖਾਨ ਦੀ ਗ੍ਰਿਫਤਾਰੀ ਫਾਸ਼ੀਵਾਦ, ਬੇਰਹਿਮੀ ਅਤੇ ਗੜਬੜ ਨੂੰ ਦਰਸਾਉਂਦੀ ਹੈ। ਇਹ ਇਮਰਾਨ ਖਾਨ ਨਾਲ ਕੁੱਟਮਾਰ ਕੇ ਦੁਨੀਆ ਨੂੰ ਦਿਖਾਇਆ ਹੈ। ਇਹ ਸਰਕਾਰ ਦੀ ਪੂਰੀ ਨਾਕਾਮੀ ਹੈ।