Site icon TheUnmute.com

US Elections: ਸਪੇਸ ਸਟੇਸ਼ਨ ਤੋਂ ਅਮਰੀਕੀ ਚੋਣਾਂ ‘ਚ ਵੋਟ ਪਾਵੇਗੀ ਸੁਨੀਤਾ ਵਿਲੀਅਮਜ਼

14 ਸਤੰਬਰ 2024: ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਸ ਦੇ ਸਾਥੀ ਬੁਚ ਵਿਲਮੋਰ, ਜੋ ਕਿ 100 ਦਿਨਾਂ ਤੋਂ ਪੁਲਾੜ ਵਿੱਚ ਫਸੇ ਹੋਏ ਸਨ,ਇਹ ਜਾਣਕਾਰੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ ਹੈ।ਦੋਵਾਂ ਨੇ ਕਿਹਾ ਕਿ ਉਹ ਅਮਰੀਕੀ ਚੋਣਾਂ ਵਿੱਚ ਪੁਲਾੜ ਤੋਂ ਵੋਟ ਪਾਉਣਗੇ।

ਵੋਟਿੰਗ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਬੁੱਚ ਨੇ ਕਿਹਾ, ‘ਉਨ੍ਹਾਂ ਨੇ ਅੱਜ ਹੀ ਵੋਟਿੰਗ ਨਾਲ ਸਬੰਧਤ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਇੱਕ ਮਹੱਤਵਪੂਰਨ ਫਰਜ਼ ਹੈ। ਨਾਸਾ ਇਸ ‘ਤੇ ਕੰਮ ਕਰ ਰਿਹਾ ਹੈ ਕਿ ਅਸੀਂ ਵੋਟ ਕਿਵੇਂ ਪਾ ਸਕਦੇ ਹਾਂ। ਸੁਨੀਤਾ ਵਿਲੀਅਮਜ਼ ਨੇ ਕਿਹਾ ਕਿ ਉਹ ਸਪੇਸ ਤੋਂ ਵੋਟਿੰਗ ਨੂੰ ਲੈ ਕੇ ਉਤਸ਼ਾਹਿਤ ਹੈ।

400 ਕਿਲੋਮੀਟਰ ਦੂਰ ਸਪੇਸ ਸੈਂਟਰ ਤੋਂ ਸੁਨੀਤਾ ਅਤੇ ਬੁੱਚ ਨੇ ਕਿਹਾ ਕਿ ਉਨ੍ਹਾਂ ਨੇ ਨਾਸਾ ਨੂੰ ਬੇਨਤੀ ਕੀਤੀ ਹੈ ਕਿ ਉਹ ਅਮਰੀਕੀ ਚੋਣਾਂ ਵਿੱਚ ਆਪਣੀ ਵੋਟ ਪਾਉਣ ਲਈ ਪੋਸਟਲ ਬੈਲਟ ਦਾ ਪ੍ਰਬੰਧ ਕਰਨ ।

ਸੁਨੀਤਾ ਅਤੇ ਬੁੱਚ ਨੇ 5 ਜੂਨ ਨੂੰ ਪੁਲਾੜ ਸਟੇਸ਼ਨ ਲਈ ਉਡਾਣ ਭਰੀ ਸੀ। ਉਹ 6 ਜੂਨ ਨੂੰ ਪੁਲਾੜ ਸਟੇਸ਼ਨ ਪਹੁੰਚੇ ਸਨ। ਉਨ੍ਹਾਂ ਨੇ 13 ਜੂਨ ਨੂੰ ਵਾਪਸ ਆਉਣਾ ਸੀ। ਪਰ, ਨਾਸਾ ਦੇ ਬੋਇੰਗ ਸਟਾਰਲਾਈਨਰ ਪੁਲਾੜ ਯਾਨ ਵਿੱਚ ਤਕਨੀਕੀ ਖਰਾਬੀ ਆਉਣ ਕਾਰਨ ਉਨ੍ਹਾਂ ਦੀ ਵਾਪਸੀ ਮੁਲਤਵੀ ਕਰ ਦਿੱਤੀ ਗਈ ਸੀ। ਹੁਣ ਦੋਵਾਂ ਦੇ 2025 ਵਿੱਚ ਹੀ ਵਾਪਸੀ ਦੀ ਸੰਭਾਵਨਾ ਲਗਾਈ ਜਾ ਰਹੀ ਹੈ।

Exit mobile version