Sunita Williams

ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ ਤੀਜੀ ਵਾਰ ਪੁਲਾੜ ‘ਚ ਉਡਾਣ ਭਰਨ ਲਈ ਤਿਆਰ , ਕਿਹਾ- ਇਹ ਘਰ ਵਾਪਸ ਜਾਣ ਵਰਗਾ

ਚੰਡੀਗੜ੍ਹ, 06 ਮਈ 2024: ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ (Sunita Williams) ਇੱਕ ਵਾਰ ਫਿਰ ਪੁਲਾੜ ਵਿੱਚ ਜਾਣ ਲਈ ਤਿਆਰ ਹੈ। ਇਸ ਵਾਰ ਬੁਚ ਵਿਲਮੋਰ ਵੀ ਉਨ੍ਹਾਂ ਦੇ ਨਾਲ ਹੋਣਗੇ। ਨਾਸਾ ਦੇ ਦੋ ਤਜਰਬੇਕਾਰ ਪੁਲਾੜ ਯਾਤਰੀ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਵਿੱਚ ਸਵਾਰ ਹੋ ਕੇ ਪੁਲਾੜ ਵਿੱਚ ਜਾਣ ਲਈ ਤਿਆਰ ਹਨ। ਇਹ ਪਹਿਲਾ ਮਨੁੱਖ ਵਾਲਾ ਪੁਲਾੜ ਯਾਨ ਹੋਵੇਗਾ, ਜੋ 7 ਮਈ ਨੂੰ ਉਡਾਣ ਭਰੇਗਾ। ਨਾਸਾ ਦੇ ਅਨੁਸਾਰ, ਯੂਨਾਈਟਿਡ ਲਾਂਚ ਅਲਾਇੰਸ ਐਟਲਸ ਵੀ ਰਾਕੇਟ ਅਤੇ ਬੋਇੰਗ ਸਟਾਰਲਾਈਨਰ ਪੁਲਾੜ ਯਾਨ ਨੂੰ ਕੈਨੇਡੀ ਸਪੇਸ ਸੈਂਟਰ ਤੋਂ 7 ਮਈ ਨੂੰ ਸਵੇਰੇ 8:04 ਵਜੇ ਲਾਂਚ ਕੀਤਾ ਜਾਵੇਗਾ।

ਮਿਸ਼ਨ ਦਾ ਸੰਚਾਲਨ ਕਰਨ ਜਾ ਰਹੀ ਸੁਨੀਤਾ ਵਿਲੀਅਮਜ਼ (Sunita Williams)  ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਥੋੜੀ ਘਬਰਾਈ ਹੋਈ ਹੈ, ਪਰ ਨਵੇਂ ਪੁਲਾੜ ਯਾਨ ਵਿੱਚ ਉੱਡਣ ਨੂੰ ਲੈ ਕੇ ਉਤਸ਼ਾਹਿਤ ਹੈ । ਉਨ੍ਹਾਂ ਨੇ ਅੱਗੇ ਕਿਹਾ, ‘ਜਦੋਂ ਮੈਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਪਹੁੰਚਾਂਗੀ, ਤਾਂ ਇਹ ਘਰ ਵਾਪਸ ਜਾਣ ਵਰਗਾ ਹੋਵੇਗਾ।’

ਡਾਕਟਰ ਦੀਪਕ ਪੰਡਯਾ ਅਤੇ ਬੋਨੀ ਪੰਡਯਾ ਦੇ ਘਰ ਜਨਮੀ ਸੁਨੀਤਾ ਵਿਲੀਅਮਸ ਇੱਕ ਵਾਰ ਫਿਰ ਇਤਿਹਾਸ ਰਚੇਗੀ। ਉਹ ਮਨੁੱਖੀ ਪੁਲਾੜ ਯਾਨ ਦੇ ਪਹਿਲੇ ਮਿਸ਼ਨ ‘ਤੇ ਉੱਡਣ ਵਾਲੀ ਪਹਿਲੀ ਔਰਤ ਹੋਵੇਗੀ। ਉਹ 2006 ਅਤੇ 2012 ਵਿੱਚ ਦੋ ਵਾਰ ਪੁਲਾੜ ਵਿੱਚ ਜਾ ਚੁੱਕੀ ਹੈ। ਵਿਲੀਅਮਜ਼ ਨੇ ਦੋ ਮਿਸ਼ਨਾਂ ਵਿੱਚ ਪੁਲਾੜ ਵਿੱਚ ਕੁੱਲ 322 ਦਿਨ ਬਿਤਾਏ ਹਨ, ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ।

Scroll to Top