Sunita Williams

Sunita Williams: ਸੁਨੀਤਾ ਵਿਲੀਅਮਜ਼ ਤੇ ਬੁੱਚ ਵਿਲਮੋਰ ਦੀ ਧਰਤੀ ‘ਤੇ ਵਾਪਸੀ, PM ਮੋਦੀ ਨੇ ਇਸ ਅੰਦਾਜ਼ ‘ਚ ਦਿੱਤੀ ਵਧਾਈ

ਚੰਡੀਗੜ੍ਹ, 19 ਮਾਰਚ 2025: ਪੁਲਾੜ ‘ਚ ਨੌਂ ਮਹੀਨੇ ਰਹਿਣ ਤੋਂ ਬਾਅਦ ਨਾਸਾ ਦੇ ਪੁਲਾੜ ਯਾਤਰੀ ਬੁੱਚ ਵਿਲਮੋਰ (Butch Wilmore) ਅਤੇ ਸੁਨੀਤਾ ਵਿਲੀਅਮਜ਼ (Sunita Williams) ਦੀ ਆਖਰਕਾਰ ਮੰਗਲਵਾਰ ਨੂੰ ਧਰਤੀ ‘ਤੇ ਵਾਪਸ ਹੋ ਗਈ ਹੈ। ਨਾਸਾ ਦੇ ਪੁਲਾੜ ਯਾਤਰੀ ਬੁੱਚ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਸਪੇਸਐਕਸ ਕਰੂ ਡਰੈਗਨ ਸਪੇਸਸ਼ਿਪ ‘ਫ੍ਰੀਡਮ’ ਰਾਹੀਂ ਧਰਤੀ ‘ਤੇ ਵਾਪਸ ਲਿਆਂਦਾ ਹੈ |

ਉਨ੍ਹਾਂ ਦੇ ਨਾਲ ਅਮਰੀਕੀ ਨਿਕ ਹੇਗ ਅਤੇ ਰੂਸੀ ਪੁਲਾੜ ਯਾਤਰੀ ਅਲੈਗਜ਼ੈਂਡਰ ਗੋਰਬੁਨੋਵ ਵੀ ਹਨ। ਨਾਸਾ (NASA) ਅਤੇ ਸਪੇਸਐਕਸ (SpaceX) ਦੇ ਕਰੂ-9 ਪੁਲਾੜ ਯਾਤਰੀ 19 ਮਾਰਚ ਨੂੰ ਸ਼ਾਮ 5:57 ਵਜੇ (ਭਾਰਤ ਦੇ ਸਮੇਂ ਅਨੁਸਾਰ ਸਵੇਰੇ 3:30 ਵਜੇ) ਫਲੋਰੀਡਾ ਤੱਟ ‘ਤੇ ਪੈਰਾਸ਼ੂਟ ਨਾਲ ਉਤਰਨ ਤੋਂ ਪਹਿਲਾਂ ਵਾਯੂਮੰਡਲ ‘ਚੋਂ ਲੰਘੇ। ਇਨ੍ਹਾਂ ਪੁਲਾੜ ਯਾਤਰੀਆਂ ਨੂੰ ਸਮੁੰਦਰ ‘ਚ ਉਤਾਰਿਆ ਗਿਆ, ਜਿਵੇਂ ਹੀ ਉਹ ਧਰਤੀ ‘ਤੇ ਉਤਰੇ, ਜ਼ਮੀਨੀ ਟੀਮ ਖੁਸ਼ੀ ‘ਚ ਝੂਮ ਉੱਠੀ ਕਿਉਂਕਿ ਰਿਕਵਰੀ ਟੀਮਾਂ ਨੇ ਚਾਲਕ ਦਲ ਨੂੰ ਡਰੈਗਨ ਤੋਂ ਬਾਹਰ ਨਿਕਲਣ ‘ਚ ਮੱਦਦ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਸੁਨੀਤਾ ਵਿਲੀਅਮਜ਼ (Sunita Williams) ਅਤੇ ਬੁੱਚ ਵਿਲਮੋਰ ਨੂੰ ਧਰਤੀ ‘ਤੇ ਸੁਰੱਖਿਅਤ ਵਾਪਸੀ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਸੰਦੇਸ਼ ‘ਚ ਉਨ੍ਹਾਂ ਲਿਖਿਆ, “ਵਾਪਸੀ ‘ਤੇ ਸਵਾਗਤ ਹੈ, ਕਰੂ9! ਧਰਤੀ ਨੇ ਤੁਹਾਨੂੰ ਯਾਦ ਕੀਤਾ।”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ “ਉਨ੍ਹਾਂ ਦਾ ਤਜਰਬਾ ਦ੍ਰਿੜਤਾ, ਹਿੰਮਤ ਅਤੇ ਬੇਅੰਤ ਮਨੁੱਖੀ ਭਾਵਨਾ ਦੀ ਪ੍ਰੀਖਿਆ ਰਿਹਾ ਹੈ। ਸੁਨੀਤਾ ਵਿਲੀਅਮਜ਼ ਅਤੇ ਕਰੂ 9 ਦੇ ਪੁਲਾੜ ਯਾਤਰੀਆਂ ਨੇ ਇੱਕ ਵਾਰ ਫਿਰ ਸਾਨੂੰ ਦਿਖਾਇਆ ਹੈ ਕਿ ਦ੍ਰਿੜਤਾ ਦਾ ਅਸਲ ਅਰਥ ਕੀ ਹੈ। ਭਾਰੀ ਅਨਿਸ਼ਚਿਤਤਾ ਦੇ ਸਾਹਮਣੇ ਉਨ੍ਹਾਂ ਦਾ ਅਟੁੱਟ ਦ੍ਰਿੜ ਇਰਾਦਾ ਹਮੇਸ਼ਾ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰੇਗਾ,”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੂ 9 ਰਿਟਰਨ ਮਿਸ਼ਨ ਦੇ ਪੂਰਾ ਹੋਣ ਤੋਂ ਬਾਅਦ ਆਪਣੇ ਸੰਦੇਸ਼ ‘ਚ ਕਿਹਾ, “ਪੁਲਾੜ ਖੋਜ ਦਾ ਅਰਥ ਹੈ ਮਨੁੱਖੀ ਸਮਰੱਥਾ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣਾ, ਸੁਪਨੇ ਦੇਖਣ ਦੀ ਹਿੰਮਤ ਕਰਨਾ ਅਤੇ ਉਨ੍ਹਾਂ ਸੁਪਨਿਆਂ ਨੂੰ ਹਕੀਕਤ ‘ਚ ਬਦਲਣ ਦੀ ਹਿੰਮਤ ਕਰਨਾ।”

ਪ੍ਰਧਾਨ ਮੰਤਰੀ ਨੇ ਸੁਨੀਤਾ ਵਿਲੀਅਮਜ਼ ਬਾਰੇ ਕਿਹਾ ਕਿ ਉਹ ਇੱਕ ਮੋਹਰੀ ਅਤੇ ਪ੍ਰਤੀਕ ਹੈ। ਉਨ੍ਹਾਂ ਨੇ ਆਪਣੇ ਪੂਰੇ ਕਰੀਅਰ ਦੌਰਾਨ ਇਸ ਭਾਵਨਾ ਦੀ ਉਦਾਹਰਣ ਦਿੱਤੀ ਹੈ। ਸਾਨੂੰ ਉਨ੍ਹਾਂ ਸਾਰਿਆਂ ‘ਤੇ ਬਹੁਤ ਮਾਣ ਹੈ ਜਿਨ੍ਹਾਂ ਨੇ ਆਪਣੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕੀਤੀ। ਉਨ੍ਹਾਂ ਦਿਖਾਇਆ ਹੈ ਕਿ ਜਦੋਂ ਸ਼ੁੱਧਤਾ ਜਨੂੰਨ ਨਾਲ ਮਿਲਦੀ ਹੈ ਅਤੇ ਤਕਨੀਕ ਲਗਨ ਨਾਲ ਮਿਲਦੀ ਹੈ ਤਾਂ ਕੀ ਹੁੰਦਾ ਹੈ।”

Read More: Sunita Williams: ਸੁਨੀਤਾ ਵਿਲੀਅਮਜ਼ ਦੀ ਧਰਤੀ ‘ਤੇ ਵਾਪਸੀ ਲਈ ਨਾਸਾ ਤੇ ਸਪੇਸਐਕਸ ਵੱਲੋਂ ਮਿਸ਼ਨ ਲਾਂਚ

Scroll to Top