Sunita Kejriwal

ਸੁਨੀਤਾ ਕੇਜਰੀਵਾਲ ਵੱਲੋਂ ‘ਆਪ’ ਉਮੀਦਵਾਰ ਕੁਲਦੀਪ ਕੁਮਾਰ ਦੇ ਸਮਰਥਨ ‘ਚ ਕੋਂਡਲੀ ਇਲਾਕੇ ‘ਚ ਰੋਡ ਸ਼ੋਅ

ਚੰਡੀਗੜ੍ਹ, 27 ਅਪ੍ਰੈਲ, 2024: ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਸਿਆਸਤਦਾਨ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੇ ਹਨ। ਦਿੱਲੀ ‘ਚ ਵੀ ਚੋਣ ਪ੍ਰਚਾਰ ਜ਼ੋਰਾਂ ‘ਤੇ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਘਰਵਾਲੀ ਸੁਨੀਤਾ ਕੇਜਰੀਵਾਲ (Sunita Kejriwal) ਨੇ ਪੂਰਬੀ ਦਿੱਲੀ ਵਿੱਚ ਇੱਕ ਮੈਗਾ ਰੋਡ ਸ਼ੋਅ ਕੱਢਿਆ। ਜਿਸ ਤੋਂ ਬਾਅਦ ਉਨ੍ਹਾਂ ਦੀ ਰਾਜਨੀਤੀ ‘ਚ ਐਂਟਰੀ ਮੰਨੀ ਜਾ ਰਹੀ ਹੈ। ਇਹ ਉਨ੍ਹਾਂ ਦਾ ਪਹਿਲਾ ਰੋਡ ਸ਼ੋਅ ਹੈ।

ਸੁਨੀਤਾ ਕੇਜਰੀਵਾਲ (Sunita Kejriwal) ਨੇ ਪੂਰਬੀ ਦਿੱਲੀ ਤੋਂ ‘ਆਪ’ ਦੇ ਲੋਕ ਸਭਾ ਉਮੀਦਵਾਰ ਕੁਲਦੀਪ ਕੁਮਾਰ ਦੇ ਸਮਰਥਨ ‘ਚ ਕੋਂਡਲੀ ਇਲਾਕੇ ‘ਚ ਰੋਡ ਸ਼ੋਅ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਕੋਂਡਲੀ ਇਲਾਕੇ ਵਿੱਚ ਰੋਡ ਸ਼ੋਅ ਤੋਂ ਪਹਿਲਾਂ ਆਈ ਲਵ ਕੇਜਰੀਵਾਲ ਅਤੇ ਜੇਲ੍ਹ ਕਾ ਜਵਾਬ ਵੋਟ ਸੇ ਦੇ ਪੋਸਟਰ ਲਾਏ ਗਏ ਹਨ। ਰੋਡ ਸ਼ੋਅ ਦੌਰਾਨ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਇਹ ਦੇਸ਼ ਤਾਨਾਸ਼ਾਹੀ ਵੱਲ ਵਧ ਰਿਹਾ ਹੈ। ਇਸ ਦੇਸ਼ ਨੂੰ ਬਚਾਓ। 25 ਮਈ ਨੂੰ ਵੋਟਿੰਗ ਦਾ ਦਿਨ ਹੈ। ਉਨ੍ਹਾਂ ਨੇ ‘ਆਪ’ ਉਮੀਦਵਾਰ ਦੇ ਹੱਕ ‘ਚ ਵੋਟ ਪਾਉਣ ਦੀ ਅਪੀਲ ਕੀਤੀ |

Scroll to Top