July 7, 2024 10:17 am
Republic Day

ਗਣਤੰਤਰ ਦਿਹਾੜੇ ‘ਤੇ ਪੰਜਾਬ ਦੀ ਝਾਕੀ ਨਾ ਵਿਖਾਉਣ ਦੇ ਮਸਲੇ ‘ਤੇ ਸੁਨੀਲ ਜਾਖੜ ਦਾ ਵੱਡਾ ਬਿਆਨ

ਚੰਡੀਗੜ੍ਹ, 28 ਦਸੰਬਰ 2023: ਗਣਤੰਤਰ ਦਿਹਾੜੇ (Republic Day) ‘ਤੇ ਪੰਜਾਬ ਦੀ ਝਾਕੀ ਨਾ ਵਿਖਾਉਣ ਦੇ ਮੁੱਦੇ ‘ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਜਦੋਂ ਪੰਜਾਬ ਦੀ ਝਾਕੀ ਨਹੀਂ ਦਿਖਾਈ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਦੀ ਝਾਂਕੀ 17 ਸਾਲਾਂ ਵਿੱਚ 9 ਵਾਰ ਨਹੀਂ ਦਿਖਾਈ ਗਈ, ਇਸ ਵਾਰ ਅਜਿਹਾ ਨਹੀਂ ਹੈ ਅਤੇ ਹਰ ਵਾਰ ਹਰ ਸੂਬੇ ਨੂੰ ਮੌਕਾ ਨਹੀਂ ਮਿਲਦਾ ਜਿਸ ਵਿੱਚ ਅਸੀਂ ਪੰਜਾਬ ਦੇ ਯੋਗਦਾਨ ਨੂੰ ਸਵੀਕਾਰ ਕਰਦੇ ਹਾਂ।

ਸੁਨੀਲ ਜਾਖੜ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਬੇਵਜ੍ਹਾ ਇਸ ਮਾਮਲੇ ’ਤੇ ਸਿਆਸਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਝਾਕੀ ਦਾ ਥੀਮ ਬਦਲਣ ਲਈ ਕਿਹਾ ਸੀ। ਇਸ ਲਈ ਕੇਂਦਰ ਨੇ ਝਾਕੀ ਰੱਦ ਕਰ ਦਿੱਤੀ ਸੀ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਝਾਕੀ ਦੇ ਅੱਗੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਸੀ।

ਜ਼ਿਕਰਯੋਗ ਹੈ ਕਿ 26 ਜਨਵਰੀ ਨੂੰ ਨਵੀਂ ਦਿੱਲੀ ’ਚ ਗਣਤੰਤਰ ਦਿਵਸ (Republic Day) ਪਰੇਡ ਲਈ ਪੰਜਾਬ ਦੀਆਂ ਤਜਵੀਜ਼ਸ਼ੁਦਾ ਤਿੰਨੇ ਝਾਕੀਆਂ ਰੱਦ ਹੋ ਗਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਤਿੱਖੀ ਆਲੋਚਨਾ ਕਰਦਿਆਂ ਕੇਂਦਰ ਸਰਕਾਰ ਦੀ ਨਿੰਦਾ ਕੀਤੀ ਸੀ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਲੜਾਈ ’ਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸੂਬੇ ਦੀ ਝਾਕੀ ਨਹੀਂ ਦਿਖਾਈ ਰਹੀ। ਇਹ ਪੰਜਾਬ ਨਾਲ ਵਿਤਕਰਾ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਇਹ ਲੋਕ ਉਹ ਹਲਾਤ ਨਹੀਂ ਦੇਖਦੇ ਜਿਸ ਕਾਰਨ ਝਾਂਕੀ ਰੋਕ ਦਿੱਤੀ ਜਾਂਦੀ ਹੈ, ਥੀਮ ਦਾ ਵਿਸ਼ਾ ਹੀ ਮੁੱਖ ਰਹਿੰਦਾ ਹੈ, ਜਿਸ ਵਿੱਚ 2007 ਵਿੱਚ ਦਿਖਾਈ ਗਈ ਝਾਂਕੀ 2009 ਵਿੱਚ ਨਹੀਂ ਦਿਖਾਈ ਅਤੇ ਫਿਰ 2011 ਵਿੱਚ, ਫਿਰ 2012 ਵਿੱਚ ਦਿਖਾਈ ਗਈ | ਉਨ੍ਹਾਂ ਕਿਹਾ ਕਿ 2013,14,15,16 ਵਿੱਚ ਝਾਕੀ ਨੂੰ ਥਾਂ ਨਹੀਂ ਮਿਲ ਸਕੀ |