ਚੰਡੀਗੜ੍ਹ, 29 ਦਸੰਬਰ 2023: ਅਗਲੇ ਸਾਲ 26 ਜਨਵਰੀ ਨੂੰ ਗਣਤੰਤਰ ਦਿਹਾੜੇ (Republic Day) ‘ਤੇ ਪੰਜਾਬ ਦੀ ਝਾਕੀ ਨਾ ਵਿਖਾਉਣ ਦੇ ਮਸਲੇ ‘ਤੇ ਪੰਜਾਬ ਦੀ ਸਿਆਸਤ ਭਖਦੀ ਜਾ ਰਹੀ ਹੈ | ਬੀਤੇ ਦਿਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਦਾਅਵਾ ਕੀਤਾ ਸੀ ਕਿ ਪੰਜਾਬ ਦੀ ਝਾਕੀ ‘ਚ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਲੱਗੀ ਹੈ |
ਇਸ ਮਸਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੁਨੀਲ ਜਾਖੜ ਸਾਬਤ ਕਰਨ ਕੇ ਝਾਕੀ ‘ਤੇ ਭਗਵੰਤ ਮਾਨ ਜਾਂ ਅਰਵਿੰਦ ਕੇਜਰੀਵਾਲ ਦੀ ਫੋਟੋ ਲੱਗੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਸੁਨੀਲ ਜਾਖੜ ਸਾਬਤ ਕਰ ਦੇਣ ਮੈਂ ਰਾਜਨੀਤੀ ਛੱਡ ਦੇਵਾਂਗਾ | ਜੇਕਰ ਸਾਬਤ ਨਾ ਕਰ ਸਕੇ ਤਾਂ ਪੰਜਾਬ ‘ਚ ਨਾ ਆਉਣ | ਉਨ੍ਹਾਂ ਕਿਹਾ ਕਿ ਅਸੀਂ ਇਨੇ ਵੱਡੇ ਨਹੀਂ ਹੋਏ ਕਿ ਸ਼ਹੀਦਾਂ ਦੇ ਕੋਲ ਸਾਡੀ ਤਸਵੀਰਾਂ ਲਗਾ ਲਈਏ |