ਚੰਡੀਗੜ੍ਹ, 03 ਜਨਵਰੀ 2024: ਦਿੱਲੀ ਮੁੱਖ ਮੰਤਰੀ ਦੇ ਵਿਪਾਸਨਾ ਕੇਂਦਰ ਜਾਣ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਮੈਡੀਟੇਸ਼ਨ (ਧਿਆਨ) ਲਈ ਚਾਰ ਦਿਨਾਂ ਲਈ ਆਂਧਰਾ ਪ੍ਰਦੇਸ਼ ਧਿਆਨ (meditation) ਕਰਨ ਜਾ ਰਹੇ ਹਨ। ਇਸ ਦੌਰਾਨ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰਕੇ ਆਖਿਆ ਕਿ ਮੀਡੀਆ ਰਿਪੋਰਟ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਇਹ ਹੈਰਾਨ ਕਰਨ ਵਾਲਾ ਲੱਗਦਾ ਹੈ। ਅਜਿਹਾ ਕਰਕੇ ਕੀ ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਪੰਜਾਬ ਦਾ ਹੁਸ਼ਿਆਰਪੁਰ ਮੈਡੀਟੇਸ਼ਨ ਸੈਂਟਰ ਚੰਗਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਅਰਵਿੰਦ ਕੇਜਰੀਵਾਲ ਦਾ ਹੁਸ਼ਿਆਰਪੁਰ ਵਿਚ ਰਹਿਣਾ ਵਿਪਾਸਨਾ ਸਿਮਰਨ (meditation) ਕਰਨ ਲਈ ਨਹੀਂ ਸੀ ਬਲਕਿ ਕੇਂਦਰੀ ਏਜੰਸੀਆਂ ਤੋਂ ਸੁਰੱਖਿਅਤ ਪਨਾਹ ਲੈਣ ਲਈ ਸੀ ? ਇਸ ਦੇ ਨਾਲ ਹੀ ਕੀ ਭਗਵੰਤ ਮਾਨ ਆਪਣੇ ਆਪ ਨੂੰ ਅਜਿਹੇ ਨਾਜ਼ੁਕ ਸਮੇਂ ‘ਤੇ ਦਿੱਲੀ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਦੋਂ ਹਲਾਤ ਗਰਮ ਹੋਣ ਦੀ ਸੰਭਾਵਨਾ ਹੈ ਕਿਉਂਕਿ ਕੇਜਰੀਵਾਲ ਅੱਜ ਈਡੀ ਦੇ ਸਾਹਮਣੇ ਪੇਸ਼ ਹੋ ਰਹੇ ਹਨ ?