6 ਜੂਨ 2025: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ (Sunanda Sharma) ਇਨ੍ਹੀਂ ਦਿਨੀ ਕਾਫੀ ਸੁਰਖ਼ੀਆਂ ਦੇ ਵਿਚ ਨਜ਼ਰ ਆ ਰਹੀ ਹੀ, ਉਥੇ ਹੀ ਹੁਣ ਜਾਣਕਾਰੀ ਮਿਲੀ ਹੈ ਕਿ ਲੰਡਨ (london) ਵਿੱਚ ਸੁਨੰਦਾ ਸ਼ਰਮਾ ਦੀ ਜੈਗੁਆਰ ਕਾਰ ਦੀ ਭੰਨਤੋੜ ਕੀਤੀ ਗਈ।
ਦੱਸ ਦੇਈਏ ਕਿ ਐਨਾ ਹੀ ਨਹੀਂ ਬਲਕਿ ਚੋਰਾਂ ਨੇ ਕਾਰ ਦੀ ਪਿਛਲੀ ਖਿੜਕੀ ਤੋੜ ਕੇ ਮਹਿੰਗੇ ਬੈਗ ਅਤੇ ਬ੍ਰੀਫਕੇਸ ਚੋਰੀ ਕਰ ਲਏ ਹਨ। ਗਾਇਕਾ ਇਨ੍ਹੀਂ ਦਿਨੀਂ ਕਿਸੇ ਕੰਮ ਲਈ ਲੰਡਨ ਗਈ ਹੈ।ਇਹ ਘਟਨਾ ਸ਼ੁੱਕਰਵਾਰ ਦੀ ਸਵੇਰੇ ਸਾਹਮਣੇ ਆਈ। ਸੁਨੰਦਾ ਸ਼ਰਮਾ ਨੇ ਖੁਦ ਇਸ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਕਾਰ ਦੇ ਕੋਲ ਖੜ੍ਹੀ ਗਾਇਕਾ ਸੁਨੰਦਾ ਸ਼ਰਮਾ ਨੇ ਕਿਹਾ ਕਿ ਮੈਂ ਇਸ ਸਮੇਂ ਲੰਡਨ ਵਿੱਚ ਹਾਂ ਅਤੇ ਮੇਰੀ ਕਾਰ ਦੀ ਇਹ ਹਾਲਤ ਹੈ। ਲੰਡਨ ਵਿੱਚ ਬਦਮਾਸ਼ਾਂ ਨੇ ਮੇਰੇ ਬੈਗ ਚੋਰੀ ਕਰ ਲਏ ਹਨ।ਉਸਨੇ ਕਿਹਾ ਕਿ ਮਿਹਨਤ ਨਾਲ ਕਮਾਏ ਪੈਸਿਆਂ ਨਾਲ ਖਰੀਦੇ ਗਏ ਦੋ ਅਨਮੋਲ ਲੂਈ ਵਿਟਨ ਬੈਗ, ਇੱਕ ਬ੍ਰੀਫਕੇਸ ਅਤੇ ਇੱਕ ਲੂਈ ਵਿਟਨ ਹੈਂਡਬੈਗ ਚੋਰੀ ਹੋ ਗਏ ਹਨ। ਦੋਵੇਂ ਬੈਗ ਮੇਰੇ ਮਨਪਸੰਦ ਸਨ। ਉਨ੍ਹਾਂ ਨੇ ਮੇਰੀ ਕਾਰ ਦਾ ਕੀ ਕੀਤਾ ਹੈ? ਮੈਂ ਇਸ ਵਿੱਚ ਬਹੁਤ ਕੁਝ ਗੁਆ ਦਿੱਤਾ ਹੈ।
Read More: ਸੁਨੰਦਾ ਸ਼ਰਮਾ ਕੇਸ ‘ਚ ਮਹਿਲਾ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਪੁਸ਼ਪਿੰਦਰ ਧਾਲੀਵਾਲ ਗ੍ਰਿਫ਼ਤਾਰ