Sukhpal Singh Khaira

ਸੁਖਪਾਲ ਸਿੰਘ ਖਹਿਰਾ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ ‘ਤੇ ਫੈਸਲਾ ਰੱਖਿਆ ਸੁਰੱਖਿਅਤ

ਚੰਡੀਗੜ੍ਹ, 18 ਨਵੰਬਰ 2023: 2015 ਦੇ ਡਰੱਗ ਮਾਮਲੇ ‘ਚ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੂੰ ਇੱਕ ਵਾਰ ਮੁੜ ਪੰਜਾਬ ਹਰਿਆਣਾ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ ਹੈ। ਸੁਖਪਾਲ ਸਿੰਘ ਖਹਿਰਾ ਨੇ ਡਰੱਗ ਮਾਮਲੇ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਜਿਸ ‘ਤੇ ਹਾਈਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ।

ਮਿਲੀ ਜਾਨਕਾਰੀ ਮੁਤਾਬਕ ਹਾਈਕੋਰਟ ਆਪਣਾ ਫੈਸਲਾ ਕਦੀ ਵੀ ਸੁਣਾ ਸਕਦੀ ਹੈ। ਇਸ ਤੋ ਪਹਿਲਾਂ 14 ਨਵੰਬਰ ਨੂੰ ਲਗਭਗ ਢਾਈ ਘੰਟੇ ਪੰਜਾਬ ਦੇ ਏਜੀ ਗੁਰਮਿੰਦਰ ਸਿੰਘ ਅਤੇ ਸੁਖਪਾਲ ਖਹਿਰਾ (Sukhpal Singh Khaira) ਦੇ ਵਕੀਲ ਦੇ ਵਿਚਾਲੇ ਬਹਿਸ ਹੋਈ ਅਤੇ ਮਾਮਲਾ 17 ਨਵੰਬਰ ਨੂੰ ਪਾ ਦਿੱਤਾ ਗਿਆ ਸੀ । ਪਰ ਸੁਖਪਾਲ ਖਹਿਰਾ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲੀ ਹੈ।

Scroll to Top