ਸੁਖਪਾਲ ਖਹਿਰਾ ਨੇ ਕਿਸਾਨੀ ਮੁੱਦਿਆਂ ਅਤੇ ਮੱਤੇਵਾੜਾ ਜੰਗਲ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Sukhpal Khaira

ਚੰਡੀਗੜ੍ਹ 15 ਜੁਲਾਈ 2022: ਬੀਤੇ ਦਿਨ ਆਲ ਇੰਡੀਆ ਕਾਂਗਰਸ ਕਮੇਟੀ ਨੇ ਪੱਤਰ ਜਾਰੀ ਕਰਦਿਆਂ ਪ੍ਰਧਾਨ ਸੋਨੀਆ ਗਾਂਧੀ ਨੇ ਸੁਖਪਾਲ ਖਹਿਰਾ (Sukhpal Khaira) ਨੂੰ ਆਲ ਇੰਡੀਆ ਕਿਸਾਨ ਕਾਂਗਰਸ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ |ਇਸ ਦੌਰਾਨ ਅੱਜ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੈਂਸ ਕੀਤੀ, ਇਸ ਦੌਰਾਨ ਸੁਖਪਾਲ ਖਹਿਰਾ ਨੇ ਆਲ ਇੰਡੀਆ ਕਿਸਾਨ ਕਾਂਗਰਸ ਦਾ ਚੇਅਰਮੈਨ ਨਿਯੁਕਤ ਹੋਣ ਉਪਰੰਤ ਕਾਂਗਰਸ ਲੀਡਰਸ਼ਿਪ ਅਤੇ ਵਿਸ਼ੇਸ ਤੌਰ ‘ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਦੇਸ਼ ਭਰ ‘ਚ ਕਿਸਾਨਾਂ ਅਤੇ ਖੇਤ ਮਜਦੂਰਾਂ ਦਾ ਮੁੱਦਾ ਕਾਫੀ ਮਹੱਤਵਪੂਰਨ ਹੈ |

ਖਹਿਰਾ ਨੇ ਕਿਹਾ ਕਿ ਸਾਡੇ ਦੇਸ਼ ‘ਚ 60 ਤੋਂ 70 ਫੀਸਦੀ ਲੋਕ ਪਿੰਡਾਂ ‘ਚ ਰਹਿੰਦੇ ਹਨ, ਜੋ ਕਿ ਖੇਤੀਬਾੜੀ ਧੰਦੇ ਨਾਲ ਜੁੜੇ ਹੋਏ ਹਨ | ਪਰ ਅਫ਼ਸੋਸ ਦੀ ਗੱਲ ਹੈ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਐਗਰੀਕਲਚਰ ਸੈਕਟਰ ਦੀ ਅਣਦੇਖੀ ਕੀਤੀ ਹੈ | ਦੂਜੇ ਪਾਸੇ ਸ਼ਹਿਰਾਂ ਨੂੰ ਤਰਜੀਹ ਦਿੱਤੀ ਗਈ | ਜਿਸ ਕਰਕੇ ਦੇਸ਼ ਭਰ ‘ਚ ਗੁਰਬਤ ਫੈਲੀ ਜਿਨ੍ਹਾਂ ਕਰਕੇ ਕਿਸਾਨਾਂ ‘ਤੇ ਕਰਜ਼ਾ ਚੜਨ ਲੱਗਾ | ਕਿਸਾਨਾਂ ਦੀਆਂ ਫਸਲਾਂ ਦੇ ਸਹੀ ਭਾਅ ਨਾ ਮਿਲਣ ‘ਤੇ ਉਹ ਕਰਜ਼ਾਈ ਹੋਈ ਗਏ | ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੁਤਾਬਕ ਇੱਕ ਲੱਖ ਕਰੋੜ ਦਾ ਕਿਸਾਨਾਂ ਅਤੇ ਖੇਤ ਮਜਦੂਰਾਂ ‘ਤੇ ਦਾ ਬੈਂਕ ਅਤੇ ਆੜਤੀਆਂ ਦਾ ਲੋਨ ਹੈ | ਜਿਸਦੇ ਚੱਲਦੇ ਪੰਜਾਬ ‘ਚ ਖ਼ੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ |

ਉਨ੍ਹਾਂ ਕਿਹਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅਤੇ ਹੋਰ ਯੂਨੀਵਰਸਿਟੀਆਂ ਵਲੋਂ ਕਿਸਾਨਾਂ ‘ਤੇ ਸਟੱਡੀ ਕੀਤੀ ਜਿਸ ਪਾਇਆ ਗਿਆ ਕਿ ਬਹੁਤ ਕਿਸਾਨਾਂ ਨੇ ਆਤਮ ਹੱਤਿਆ ਕੀਤੀ | ਉਨ੍ਹਾਂ ਕਿਹਾ ਕਿ ਇਕ ਵਿਧਾਇਕ ਇੰਦਰਸਿੰਘ ਸਿੰਘ ਜੇਜੀ ਉਨ੍ਹਾਂ ਨੇ 1985 ‘ਚ ਲਹਿਰ ਹਲਕਾ ਦੀ ਨੁਮਾਇੰਦਗੀ ਕੀਤੀ | ਜਿਨ੍ਹਾਂ ਕੋਲ ਪੁਖ਼ਤਾ ਡਾਟਾ ਹੈ, ਜਿਨ੍ਹਾਂ ਨੂੰ ਜਲਦ ਹੀ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ | ਉਨ੍ਹਾਂ ਨੇ ਇਕ ਸਬ ਡਵੀਜ਼ਨ ਚੁਣੀ ਮੂਨਕ, ਜਿਨ੍ਹਾਂ ‘ਚ 146 ਪਿੰਡਾਂ ‘ਚ ਹੈਰਾਨੀਜਨਕ ਆਤਮ ਹੱਤਿਆ ਦੇ ਮਾਮਲੇ ਸਾਹਮਣੇ ਆਏ | ਇਸਦੇ ਨਾਲ ਹੀ ਉਨ੍ਹਾਂ ਤੇ ਕਾਫੀ ਕਰਜ਼ਾ ਚੜਿਆ | ਜੋ ਕਿ ਸੈਂਪਲ ਰਿਪੋਰਟ ਸੀ |

ਖਹਿਰਾ (Sukhpal Khaira)  ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕਰਦੇ ਹਨ ਕਿ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰ ਨੂੰ ਵੀ 25 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ | ਉਨ੍ਹਾਂ ਕਿਹਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਕਾਫੀ ਅਹਿਮ ਹੈ | ਸਾਡਾ ਪਾਣੀ ਦੂਜੇ ਸੂਬਿਆਂ ‘ਚ ਜਾ ਰਿਹਾ ਹੈ | ਇਸੇ ਨਾਲ ਸੰਬਧਿਤ ਹੋਰ ਦੂਜਿਆਂ ਸੂਬੇ ‘ਚ ਵੀ ਪਾਣੀਆਂ ਦੇ ਮੁਦੇ ਹਨ | ਉਨ੍ਹਾਂ ਕਿਹਾ ਕੇ ਕਿਸੇ ਇਕ ਪਾਰਟੀ ਨੂੰ ਜਿੰਮੇਵਾਰ ਨਹੀਂ ਠਹਿਰਾ ਰਿਹਾ, ਇਹ ਖਰਾਬ ਸਿਸਟਮ ਕਾਰਨ ਕਿਸਾਨਾਂ ਨੂੰ ਭਾਰੀ ਕੀਮਤ ਚੁਕਾਉਣੀ ਪਈ | ਇਸਦੇ ਨਾਲ ਹੀ ਗੁਲਾਬੀ ਸੁੰਡੀ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾਵੇਗਾ |

ਮੱਤੇਵਾੜਾ ਮੁਦੇ ‘ਤੇ ਕਿਹਾ ਕਿ ਪੰਜਾਬ ਸਰਕਾਰ ਨੇ ਮੱਤੇਵਾੜਾ ਪ੍ਰੋਜੈਕਟ ਵਾਪਸ ਲੈ ਲਿਆ ਹੈ ਪਰ ਓਥੋਂ ਦੇ ਪਟੈਟੋ ਐਗਰੀਕਲਚਰ ਰਿਸਰਚ ਸੈਂਟਰ ਅਤੇ ਹੋਰ ਫਰਮ ਨੂੰ ਬਹਾਲ ਕੀਤਾ ਜਾਵੇ | ਸ਼ੇਖੋਵਾਲ ਦੇ 417 ਏਕੜ ਜਮੀਨ ਓਥੋਂ ਦੀ ਪੰਚਾਇਤ ਨੂੰ ਵਾਪਸ ਕੀਤੀ ਜਾਵੇ | ਇਨ੍ਹਾਂ ਕਿਸਾਨਾਂ ‘ਚ ਕੁਝ ਛੋਟੇ ਅਤੇ 2-4 ਏਕੜ ਵਾਲੇ ਦਲਿਤ ਕਿਸਾਨ ਹਨ | ਉਨ੍ਹਾਂ ਕਿਹਾ ਕਿ ਦੇਸ਼ ਭਰ ‘ਚ ਇਸ ਮੁਦੇ ਦੇ ਹੱਲ ਲਈ ਕਦਮ ਚੁੱਕੇ ਜਾਣਗੇ |

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।