ਚੰਡੀਗੜ੍ਹ, 6 ਜਨਵਰੀ 2024: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ (Sunil Jakhar) ਵੱਲੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਜਲੰਧਰ ਫੇਰੀ ਦੌਰਾਨ ਗ੍ਰਿਫ਼ਤਾਰੀ ਸਬੰਧੀ ਦਿੱਤੇ ਬਿਆਨ ਤੋਂ ਕਾਂਗਰਸ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder singh Randhawa) ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ । ਸੁਖਜਿੰਦਰ ਰੰਧਾਵਾ ਨੇ ਸੁਨੀਲ ਜਾਖੜ ਨੂੰ ਸੁਖਪਾਲ ਖਹਿਰਾ ਦੀ ਚਿੰਤਾ ਛੱਡ ਕੇ ਭਾਜਪਾ ਦੀ ਚਿੰਤਾ ਕਰਨ ਦੀ ਸਲਾਹ ਦਿੱਤੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਪਿੱਠ ਪਿੱਛੇ ਛੁਰਾ ਮਾਰਨ ਵਾਲਾ ਦੱਸਿਆ ।
ਸੁਖਜਿੰਦਰ ਰੰਧਾਵਾ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤਾ ਹੈ ਜਾਖੜ ਸਾਹਬ ਗਈਆਂ ਦੇਣਾ ਬੰਦ ਕਰੋ, ਤੁਹਾਨੂੰ ਇਹ ਸ਼ੋਭਾ ਨਹੀਂ ਦਿੰਦਾ, ਜਿਸਨੇ ਆਪਣੇ ਪੁਰਖਿਆਂ ਦੀ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਤੁਸੀਂ ਹੀ ਕਾਂਗਰਸ ਵਿੱਚ ਧੜੇਬੰਦੀ ਪੈਦਾ ਕਰਕੇ ਲੋਕਾਂ ਦਾ ਨਾਂ ਖ਼ਰਾਬ ਕੀਤਾ ਸੀ।
ਉਨ੍ਹਾਂ (Sukhjinder singh Randhawa) ਕਿਹਾ ਕਿ ਸੁਨੀਲ ਜਾਖੜ ਸੁਖਪਾਲ ਖਹਿਰਾ ਦੀ ਚਿੰਤਾ ਛੱਡ ਦਿਓ ਅਤੇ ਆਪਣੇ ਕੰਮ ‘ਤੇ ਧਿਆਨ ਦਿਓ। ਹਰ ਛੋਟੇ ਵਰਕਰ ਤੋਂ ਲੈ ਕੇ ਸੂਬਾਈ ਅਤੇ ਕੇਂਦਰੀ ਕਾਂਗਰਸ ਤੱਕ ਖਹਿਰਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਅਸੀਂ ਇਕੱਠੇ ਹੋ ਕੇ ਲੜਾਂਗੇ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਖਹਿਰਾ ਛੇਤੀ ਹੀ ਲੋਕਾਂ ਦੇ ਸਾਹਮਣੇ ਆਉਣਗੇ
ਹਾਲ ਹੀ ‘ਚ ਭਾਜਪਾ ਦੇ ਸੂਬਾ ਪ੍ਰਧਾਨ ਜਾਖੜ ਨੇ ਇਕ ਨਵੇਂ ਮਾਮਲੇ ‘ਚ ਵਿਧਾਇਕ ਸੁਖਪਾਲ ਖਹਿਰਾ ਨੂੰ ਮੁੜ ਜੇਲ ‘ਚ ਸੁੱਟਣ ਦੇ ਮਾਮਲੇ ‘ਤੇ ਕਾਂਗਰਸ ਨੂੰ ਘੇਰਿਆ ਸੀ। ਜਾਖੜ ਨੇ ਦੋਸ਼ ਲਾਇਆ ਸੀ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਲੀਡਰਸ਼ਿਪ ਨੇ ਸੁਖਪਾਲ ਖਹਿਰਾ ਤੋਂ ਖਹਿੜਾ ਛੁਡਾ ਰਹੀ ਹੈ | ਸੁਖਪਾਲ ਖਹਿਰਾ ਪੰਜਾਬ ਸਰਕਾਰ ਖ਼ਿਲਾਫ਼ ਖੁੱਲ੍ਹ ਕੇ ਬੋਲਦੇ ਸਨ ਅਤੇ ਕਾਂਗਰਸ ‘ਆਪ’ ਨਾਲ ਗਠਜੋੜ ਕਰਨਾ ਚਾਹੁੰਦੀ ਸੀ। ਅਜਿਹੇ ‘ਚ ਖਹਿਰਾ ਨੂੰ ਚੁੱਪ ਕਰਵਾਉਣਾ ਜ਼ਰੂਰੀ ਸੀ।