ਚੰਡੀਗੜ੍ਹ, 15 ਮਾਰਚ 2024: ਨਵੇਂ ਨਿਯੁਕਤ ਚੋਣ ਕਮਿਸ਼ਨਰਾਂ (Election Commissioners) ਗਿਆਨੇਸ਼ ਕੁਮਾਰ ਅਤੇ ਸੁਖਬੀਰ ਸਿੰਘ ਸੰਧੂ ਨੇ ਸ਼ੁੱਕਰਵਾਰ ਨੂੰ ਆਪਣਾ ਅਹੁਦਾ ਸਾਂਭ ਲਿਆ ਹੈ। ਦੋਵਾਂ ਚੋਣ ਕਮਿਸ਼ਨਰਾਂ ਦਾ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਸਵਾਗਤ ਕੀਤਾ। ਕਮਿਸ਼ਨ ਦੀਆਂ ਦੋਵੇਂ ਅਸਾਮੀਆਂ ਹਾਲ ਹੀ ਵਿੱਚ ਅਰੁਣ ਗੋਇਲ ਦੇ ਅਸਤੀਫ਼ੇ ਅਤੇ 14 ਫਰਵਰੀ ਨੂੰ ਅਨੂਪ ਚੰਦ ਪਾਂਡੇ ਦੇ ਸੇਵਾਮੁਕਤ ਹੋਣ ਕਾਰਨ ਖਾਲੀ ਹੋ ਗਈਆਂ ਸਨ।
ਜਿਕਰਯੋਗ ਹੈ ਕਿ ਸੁਖਵਿੰਦਰ ਸੰਧੂ ਪੰਜਾਬ ਮੂਲ ਦੇ ਹਨ ਅਤੇ ਉੱਤਰਾਖੰਡ ਦੇ ਮੁੱਖ ਸਕੱਤਰ ਅਤੇ NHAI ਦੇ ਚੇਅਰਮੈਨ ਰਹਿ ਚੁੱਕੇ ਹਨ। ਇਸ ਦੇ ਨਾਲ ਹੀ ਗਿਆਨੇਸ਼ ਕੁਮਾਰ ਕੇਰਲ ਕੇਡਰ ਦੇ 1988 ਬੈਚ ਦੇ ਆਈਏਐਸ ਅਧਿਕਾਰੀ ਹਨ ਅਤੇ ਗ੍ਰਹਿ ਮੰਤਰਾਲੇ ਵਿੱਚ ਤਾਇਨਾਤ ਹਨ। ਸਹਿਕਾਰਤਾ ਮੰਤਰਾਲੇ ਵਿੱਚ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਲੋਕ ਸਭਾ ਚੋਣਾਂ ਦੀ ਤਾਰੀਖਾਂ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ। ਫਿਲਹਾਲ ਮਿਲੇ ਸੰਕੇਤਾਂ ਮੁਤਾਬਕ ਇਸ ਦਾ ਐਲਾਨ 16 ਜਾਂ 17 ਮਾਰਚ ਨੂੰ ਕੀਤਾ ਜਾ ਸਕਦਾ ਹੈ।