Site icon TheUnmute.com

ਸੁਖਬੀਰ ਬਾਦਲ ਨੇ ਬੰਗਾ ਰੈਲੀ ਦੌਰਾਨ, ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਲਿਆ ਲੰਮੇ ਹੱਥੀਂ

punjab Election 2022

ਚੰਡੀਗੜ੍ਹ 11 ਦਸੰਬਰ 2021: ਪੰਜਾਬ ‘ਚ ਚੋਣ ਸਰਗਰਮੀਆਂ ਦਿਨੋ-ਦਿਨ ਤੇਜ ਹੋ ਰਹੀਆਂ ਹਨ | ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਅੱਜ ਦਾਣਾ ਮੰਡੀ ਬੰਗਾ ਵਿਖੇ ‘ਗੱਲ ਪੰਜਾਬ ਦੀ ਕਰਨੀ’ ਰੈਲੀ ਦੌਰਾਨ ਜਨਤਾ ਨੂੰ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਵਿਚ ਕਾਂਗਰਸੀਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣੀਆਂ ਹਨ ਅਤੇ ਕੇਜਰੀਵਾਲ ਪੰਜਾਬ ਵਿਚ ਨਜ਼ਰ ਨਹੀਂ ਆਆਵੇਗਾ ।ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਕਿਹਾ ਕਿ 5 ਸਾਲ ਅਸੀਂ ਵਨਵਾਸ ਕੱਟਿਆ ਹੈ। ਉਨ੍ਹਾਂ ਨੇ ਕਿ ਕਾਂਗਰਸ ਦੀ ਨਿਕੰਮੀ ਸਰਕਾਰ ਹੈ ,ਇਹ ਸਰਕਾਰ ਝੂਠ ‘ਤੇ ਨਿਰਭਰ ਹੈ | ਕਾਂਗਰਸ ਨੇ ਝੂਠੀਆਂ ਕਸਮਾਂ ਖਾ ਕੇ ਪੰਜਾਬ ਦੀ ਜਨਤਾ ਦਾ ਕਦੇ ਭਲਾ ਨਹੀਂ ਕੀਤਾ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਨੇ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੰਥ ਦੀ ਖਾਤਰ ਸੰਘਰਸ਼ ਕੀਤੇ ਤੇ ਜਲਦੀ ਹੀ ਇਹ ਪਾਰਟੀ ਆਪਣੀ 100ਵੀਂ ਵਰੇ੍ਹਗੰਢ ਮਨਾਉਣ ਜਾ ਰਹੀ ਹੈ

ਉਨ੍ਹਾਂ ਨੇ ਕਾਂਗਰਸ ਤੇ ਸ਼ਬਦੀ ਵਾਰ ਕਰਦੇ ਕਿਹਾ ਕਿ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਐੱਸਐੱਸਪੀ, ਡੀਸੀ ਅਤੇ ਹੋਰਨਾਂ ਅਹਿਮ ਫੈਸਲਿਆਂ ਲਈ ਪਹਿਲਾ ਦਿੱਲੀ ’ਚ ਪਾਰਟੀ ਸੁਪ੍ਰੀਮੋ ਸੋਨੀਆ ਗਾਂਧੀ ਦੇ ਫੈਸਲੇ ਦੀ ਉਡੀਕ ਕਰਦੇ ਰਹਿੰਦੇ ਹਨ | ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਨੇਤਾ ਵੀ ਕੇਜਰੀਵਾਲ ਫੈਸਲੇ ਤੇ ਨਿਰਭਰ ਹਨ |ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਲਈ ਜੋ ਸਕੀਮਾਂ ਦਾ ਐਲਾਨ ਕੀਤਾ ਜਾ ਰਿਹਾ ਹੈ ,ਉਹ ਆਪਣੇ 15 ਸਾਲ ਦੇ ਕਾਰਜਕਾਲ ਦੌਰਾਨ ਅਜਿਹੀਆਂ ਸਕੀਮ ਦਿੱਲੀ ਵਾਸੀਆਂ ਨੂੰ ਨਹੀਂ ਦਿੱਤੀ ਜਾ ਰਹੀ ਹੈ।

Exit mobile version