sukhbir singh badal

ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਸੂਬੇ ਦੇ ਲੋਕਾਂ ਨਾਲ ਕੀਤੇ 13 ਵੱਡੇ ਵਾਅਦੇ

ਚੰਡੀਗੜ੍ਹ ,3 ਅਗਸਤ 2021 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕੀਤੀ ਗਈ।ਜਿਸ ਦੌਰਾਨ ਉਹਨਾਂ ਵੱਲੋ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਐਲਾਨ ਕੀਤਾ ਗਿਆ ਕਿ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ 400 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਕਹਿੰਦਾ ਹੈ ਉਹ ਕਰਦਾ ਵੀ ਹੈ ਨਾਲ ਹੀ ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁਖ ਮੰਤਰੀ ਬਣੇ ਹਨ ,ਤੇ ਹਰ ਵਾਰੀ ਉਹਨਾਂ ਨੇ ਪੰਜਾਬ ਦੀ ਭਲਾਈ ,ਤੇ ਤਰੱਕੀ ਬਾਰੇ ਹੀ ਸੋਚਿਆ ਹੈ , ਇਸੇ ਮੌਕੇ ਉਹਨਾਂ ਕਾਂਗਰਸ ਸਰਕਾਰ ਤੇ ਆਮ ਆਦਮੀ ਪਾਰਟੀ ਤੇ ਵੀ ਕਈ ਸਵਾਲ ਖੜੇ ਕੀਤੇ ਸਨ |

{ਪ੍ਰੈੱਸ ਕਾਨਫਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਨਾਲ 13 ਵੱਡੇ ਵਾਅਦੇ ਕੀਤੇ}

  • ਪੰਜਾਬੀਆਂ ਲਈ 10 ਲੱਖ ਰੁਪਏ ਦੀ ਮੈਡੀਕਲ ਇੰਸ਼ੋਰੈਂਸ ਸਕੀਮ ਲਿਆਂਦੀ ਜਾਵੇਗੀ।
  • ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਬਿਜਲੀ ਦੇ ਪਹਿਲੇ 400 ਯੂਨਿਟ ਮੁਫ਼ਤ ਹੋਣਗੇ। ਨੀਲੇ ਕਾਰਡ ਹੋਲਡਰਾਂ ਦੇ ਕੁਨੈਕਸ਼ਨ ਬਹਾਲ ਕੀਤੇ ਜਾਣਗੇ।
  • ਸਬਜ਼ੀਆਂ, ਫਰੂਟ ਤੇ ਦੁੱਧ ਵਾਸਤੇ ਐਸ. ਐਸ. ਪੀ. ਸਰਕਾਰ ਤੈਅ ਕਰੇਗੀ।
  • ਸਰਕਾਰ ਸਟੂਡੈਂਟ ਕਾਰਡ ਦੇਵੇਗੀ, ਜਿਸ ਤਹਿਤ 10 ਲੱਖ ਤੱਕ ਦਾ ਲੋਨ ਮਿਲੇਗਾ, ਗਾਰੰਟੀ ਸਰਕਾਰ ਚੁੱਕੇਗੀ
  • ਦਲਿਤ ਬੱਚਿਆਂ ਲਈ ਐਸ. ਸੀ. ਵਜ਼ੀਫ਼ਾ ਸਕੀਮ ਨੂੰ ਦੁਬਾਰਾ ਲਾਗੂ ਕੀਤਾ ਜਾਵੇਗਾ।
  •  ਸਰਕਾਰ ਲਾਗੂ ਹੋਣ ‘ਤੇ ਪਹਿਲੀ ਕੈਬਨਿਟ ‘ਚ ਕਾਲੇ ਖੇਤੀ ਕਾਨੂੰਨ ਰੱਦ ਕੀਤੇ ਜਾਣਗੇ।
  • ਹਰ ਜ਼ਿਲ੍ਹੇ ‘ਚ 500 ਬੈੱਡਾਂ ਦਾ ਮੈਡੀਕਲ ਕਾਲਜ ਬਣਾਇਆ ਜਾਵੇਗਾ। ਮੈਡੀਕਲ ਕਾਲਜਾਂ ‘ਚ 33 ਫ਼ੀਸਦੀ ਸੀਟਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਰਿਜ਼ਰਵ ਹੋਣਗੀਆਂ |
  • ਪ੍ਰਾਈਵੇਟ ਇੰਡਸਟਰੀ ‘ਚ 75 ਫ਼ੀਸਦੀ ਨੌਕਰੀਆਂ ਪੰਜਾਬੀਆਂ ਦੀਆਂ ਹੋਣਗੀਆਂ |
  •  ਸਾਰੀਆਂ ਸਰਕਾਰੀ ਨੌਕਰੀਆਂ ‘ਚ ਕੁੜੀਆਂ ਦੀ 50 ਫ਼ੀਸਦੀ ਰਾਖਵਾਂਕਰਨ ਕੀਤਾ ਜਾਵੇਗਾ।
  •  ਮਾਤਾ ਖੀਵੀ ਜੀ ਰਸੋਈ ਸੇਵਾ ਸਕੀਮ ਲਿਆਂਦੀ ਜਾਵੇਗੀ। ਨੀਲਾ ਕਾਰਡ ਧਾਰਕ ਮਾਤਾਵਾਂ ਨੂੰ ਮਹੀਨੇ ਦੇ 2 ਹਜ਼ਾਰ ਰੁਪਏ ਦਿੱਤੇ ਜਾਣਗੇ।
  • ਮਾਈਕ੍ਰੋ ਸਮਾਲ ਇੰਡਸਟਰੀ ਤੇ ਮੀਡੀਆ ਇੰਡਸਟਰੀ ਨੂੰ ਬਿਜਲੀ ਦੇ ਰੇਟ 5 ਰੁਪਏ ਯੂਨਿਟ ਦਿੱਤੇ ਜਾਣਗੇ। ਵੱਡੀ ਇੰਡਸਟਰੀ ਨੂੰ ਸੋਲਰ ਨਾਲ ਜੋੜਿਆ ਜਾਵੇਗਾ।
  •  ਸਾਰੇ ਠੇਕਾ ਮੁਲਾਜ਼ਮ ਤੇ ਸਫ਼ਾਈ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇਗਾ
  • ਸਰਕਾਰ ਬਣਨ ‘ਤੇ ਇਕ ਸਾਲ ਅੰਦਰ 100 ਫ਼ੀਸਦੀ ਕੰਪਿਊਟਰਾਈਜ਼ੇਸ਼ਨ ਕੀਤਾ ਜਾਵੇਗਾ
Scroll to Top