July 7, 2024 6:28 am
Sukhbir Singh Badal

ਸੁਖਬੀਰ ਸਿੰਘ ਬਾਦਲ ਭਾਜਪਾ ਦੀ ਬੇੜੀ ‘ਚ ਸਵਾਰ ਹੋਣ ਲਈ ਉਤਾਵਲੇ: ਡਾ. ਰਾਜ ਕੁਮਾਰ ਵੇਰਕਾ

ਤਰਨ ਤਾਰਨ, 13 ਜੂਨ 2023: ਤਰਨ ਤਾਰਨ ਵਿਖੇ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਭਾਜਪਾ ਦੇ ਨੌਂ ਸਾਲ ਪੂਰੇ ਹੋਣ ਤੇ ਇਕ ਪ੍ਰਭਾਵਸ਼ਾਲੀ ਮੀਟਿੰਗ ਕੀਤੀ ਗਈ ।ਇਸ ਮੀਟਿੰਗ ਦੌਰਾਨ ਸਾਬਕਾ ਮੰਤਰੀ ਡਾਕਟਰ ਰਾਜ ਕੁਮਾਰ ਵਿਸ਼ੇਸ਼ ਤੌਰ ‘ਤੇ ਪਹੁੰਚੇ ਪ੍ਰੈਸ ਕਾਨਫਰੰਸ ਦੌਰਾਨ ਡਾ. ਰਾਜ ਕੁਮਾਰ ਵੇਰਕਾ ਨੇ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ ।

ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲਾਅ ਐਂਡ ਆਡਰ ਦਾ ਪੂਰੀ ਤਰਾਂ ਜਨਾਜ਼ਾ ਨਿਕਲਿਆ ਹੋਇਆ ਹੈ, ਦਿਨ-ਦਿਹਾੜੇ ਲੁੱਟਾਂ-ਖੋਹਾਂ, ਅਤੇ ਕਤਲ ਦੀਆਂ ਘਟਨਾਵਾਂ ਵਾਪਰਦੀਆਂ ਹਨ । ਸੁਖਬੀਰ ਸਿੰਘ ਬਾਦਲ (Sukhbir Singh Badal)  ਦੀ ਅਕਾਲੀ ਦਲ ਛੱਡ ਕੇ ਘਰ ਵਾਪਸੀ ‘ਤੇ ਉਨਾਂ ਕਿਹਾ ਕਿ ਉਹ ਤਾਂ ਆਪ ਭਾਜਪਾ ਦੀ ਬੇੜੀ ਵਿਚ ਸਵਾਰ ਹੋਣ ਲਈ ਉਤਵਾਲੇ ਹਨ |