July 4, 2024 9:14 pm

ਸੁਖਬੀਰ ਬਾਦਲ ਨੇ CM ਚੰਨੀ ਤੇ ਲਗਾਏ ਗੰਭੀਰ ਦੋਸ਼, ਕਿਹਾ ਪੰਜਾਬ ਦੇ ਲੋਕ ਹੋ ਚੁੱਕੇ ਨੇ ਪਰੇਸ਼ਾਨ

ਪਟਿਆਲਾ; ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਕੈਬਨਿਟ ਤੇ ਕਈ ਸਵਾਲ ਚੁਕੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਕੈਬਨਿਟ ਵਲੋਂ 8 ਨਵੰਬਰ ਨੂੰ ਵਿਧਾਨਸਭਾ ਸੈਸ਼ਨ ਬੁਲਾਇਆ ਗਿਆ ਹੈ।ਇਹ ਸਪੈਸ਼ਲ ਸੈਕਸ਼ਨ ਇਕ ਡਰਾਮਾ ਹੈ। ਸਭ ਤੋਂ ਪਹਿਲਾ ਕੈਬਨਿਟ ਵਿਚ ਕੇਂਦਰ ਦਾ ਫੈਸਲਾ ਰੱਦ ਕਰਨਾ ਚਾਹੀਦਾ ਹ।  ਉਨ੍ਹਾਂ ਨੇ ਪੰਜਾਬ ਦੇ ਸੀ.ਐਮ ਚੰਨੀ ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਕੇਂਦਰ ਸਰਕਾਰ ਨਾਲ ਮਿਲੇ ਹੋਏ ਹ।  ਬੀ.ਐੱਸ.ਐੱਫ, ਵਦਾਏ ਗਏ ਅਧਿਕਾਰਾਂ ਦਾ ਉਹ ਪੂਰਾ ਵਿਰੋਧ ਕਰਦੇ ਹਨ ਤੇ ਇਸ ਦੇ ਵਿਰੋਧ ਵਿਚ ਅੰਮ੍ਰਿਤਸਰ ਅਟਾਰੀ ਬਾਰਡਰ ਤੇ 29 ਅਕਤੂਬਰ ਨੂੰ ਅਕਾਲੀ ਦਲ ਵਲੋਂ ਪ੍ਰਦਸ਼ਨ ਕੀਤਾ ਜਾਵੇਗਾ।  ​ਉਨ੍ਹਾਂ ਨੇ ਕਿਹਾ ਕਿ ਬੀ.ਐੱਸ.ਐੱਫ, ਦੇ ਅਧਿਕਾਰਾਂ ਤੇ ਵਾਧਾ ਕਰਨਾ ਪੰਜਾਬ ਦੇ ਅਧਿਕਾਰਾਂ ਤੇ ਹਮਲਾ ਕਰਨਾ ਹੈ। ਕੇਂਦਰ ਸਰਕਾਰ ਪੰਜਾਬ ਨੂੰ ਡਰਾ ਰਹੀ ਹੈ ਪਰ ਉਹ ਡਰਨਗੇ ਨਹੀਂ।
ਉਂਨ੍ਹਾ ਨੇ ਕਾਂਗਰਸ ਵਿਧਇਕ ਤੇ ਵੀ ਗੰਭੀਰ ਦੋਸ਼ ਲਗਾਏ, ਉਨ੍ਹਾਂ ਨੇ ਕਿਹਾ ਕਿ ਰਾਜਪੁਰਾ ਗੈਰਕਾਨੂੰਨੀ ਕੰਮ ਕਰਨ ਵਾਲਿਆਂ ਤੋਂ ਪੈਸੇ ਵੀ ਲੈਂਦੇ ਹਨ।  ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿਚ ਅਕਲੀ ਦਲ ਦੀ ਸਰਕਾਰ ਬਣ ਦੀ ਹੈ, ਤਾਂ ਵਿਧਇਕਾਂ ਤੇ ਕੇਸ ਦਰਜ ਕੀਤਾ ਜਾਵੇਗਾ।  ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਲੋਕ ਪਰੇਸ਼ਾਨ ਹੋ ਚੁਕੇ ਹਨ।