July 5, 2024 6:49 am
sukhbir badal ਸੁਖਬੀਰ ਬਾਦਲ

ਸੁਖਬੀਰ ਸਿੰਘ ਬਾਦਲ ਨੇ 12 ਸੀਟਾਂ ਲਈ ਹਲਕਾ ਮੁੱਖ ਸੇਵਾਦਾਰ ਐਲਾਨ

ਚੰਡੀਗੜ੍ਹ, 9 ਅਗਸਤ  2021 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Singh Badal) ਨੇ ਅੱਜ 7 ਨਵੇਂ ਚੇਹਰਿਆਂ ਸਮੇਤ 12 ਵਿਧਾਨ ਸਭਾ ਸੀਟਾਂ ਲਈ ਪਾਰਟੀ ਦੇ ਹਲਕਾ ਮੁੱਖ ਸੇਵਾਦਾਰਾਂ ਦਾ ਐਲਾਨ ਕਰ ਦਿੱਤਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ  ਬਾਦਲ ਨੇ ਸਾਰੇ 12 ਹਲਕਾ ਮੁੱਖ ਸੇਵਾਦਾਰਾਂ ਨਾਲ ਵੱਖੋ ਵੱਖ ਮੁਲਾਕਾਤ ਕੀਤੀ ਤੇ ਉਹਨਾਂ ਦੀ ਸਾਂਝੀ ਮੀਟਿੰਗ ਵੀ ਕੀਤੀ ਤੇ ਉਹਨਾਂ ਦੀ ਸਾਂਝੀ ਮੀਟਿੰਗ ਵੀ ਕੀਤੀ।

sukhbir singh badal

ਉਹਨਾਂ ਨੇ ਹਲਕਾ ਮੁੱਖ ਸੇਵਾਦਾਰਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਤੇ ਬਸਪਾ ਗਠਜੋੜ ਵੱਲੋਂ ਐਲਾਨੇ 13 ਨੁਕਾਤੀ ਏਜੰਡੇ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਲਿਆਉਣ ਅਤੇ ਸੂਬੇ ਵਿਚ ਗਠਜੋੜ ਸਰਕਾਰ ਬਣਨ ਮਗਰੋਂ ਇਹ ਏਜੰਡਾ ਇੰਨ ਬਿਨ ਲਾਗੂ ਕੀਤਾ ਜਾਵੇਗਾ।ਸਰਦਾਰ ਬਾਦਲ ਨੇ ਸਾਰੇ ਹਲਕਾ ਮੁੱਖ ਸੇਵਾਦਾਰਾਂ ਨੁੰ ਬੇਨਤੀ ਕੀਤੀ ਕਿ ਉਹ ਜ਼ਿਲ੍ਹਾ ਤੇ ਸਰਕਲ ਜਥੇਬੰਦੀਆਂ ਨਾਲ ਰਲ ਕੇ ਕੰਮ ਕਰਨ ਤਾਂ ਜੋ ਪਾਰਟੀ ਦੇ ਸਾਰੇ ਮੈਂਬਰਾਂ ਵਿਚ ਚੰਗਾ ਤਾਲਮੇਲ ਹੋ ਸਕੇ। ਉਹਨਾਂ ਨੇ ਹਲਕਾ ਮੁੱਖ ਸੇਵਾਦਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਅਗਲੇ ਤਿੰਨ ਮਹੀਨਿਆਂ ਵਿਚ ਹਰ ਹਲਕੇ ਵਿਚ ਜਾਣਗੇ ਅਤੇ ਹਰ ਹਲਕੇ ਦੇ ਹਿਸਾਬ ਨਾਲ ਉਥੇ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਜਦੋਂ ਅਸੀਂ ਸਾਰੇ ਸੂਬੇ ਲਈ ਚੋਣ ਮਨੋਰਥ ਪੱਤਰ ਲਿਆਵਾਂਗੇ ਤਾਂ ਸਾਰੇ ਹਲਕਿਆਂ ਦੀਆਂ ਵਿਅਕਤੀਗਤ ਮੁਸ਼ਕਿਲਾਂ ਇਸ ਵਿਚ ਸ਼ਾਮਲ ਕਰਾਂਗੇ ਤੇ ਇਹਨਾਂ ਦਾ ਨਿਪਟਾਰਾ ਵੀ ਕਰਾਂਗੇ।

sukhbir singh badal

ਹਲਕਾ ਮੁੱਖ ਸੇਵਾਦਾਰਾਂ ਨੇ ਪਾਰਟੀ ਸੁਖਬੀਰ ਬਾਦਲ ਨੂੰ ਫੀਡਬੈਕ ਦਿੰਦਿਆਂ ਦੱਸਿਆ ਕਿ ਕਿਸਾਨਾਂ, ਨੌਜਵਾਨਾਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਨਾਲ ਕੀਤੇ ਵਾਅਦਿਆਂ ਵਿਚੋਂ ਇਕ ਵੀ ਪੂਰਾ ਕਰਨ ਵਿਚ ਨਾਕਾਮ ਰਹਿਣ ਕਾਰਨ ਅਤੇ ਵਿਆਪਕ ਭ੍ਰਿਸ਼ਟਾਚਾਰ ਤੇ ਸੂਬੇ ਵਿਚ ਅਮਨ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਕਾਰਨ ਕਾਂਗਰਸ ਪਾਰਟੀ ਖੇਰੂੰ ਖੇਰੂੰ ਹੋਣ ਵਾਲੀ ਹੈ। ਇਹਨਾਂ ਮੁੱਖ ਸੇਵਾਦਾਰਾਂ ਨੇ ਦੱਸਿਆ ਕਿ ਦੂਜੇ ਪਾਸੇ ਅਕਾਲੀ ਦਲ ਆਪਣੇ ਕੀ ਤੇ ਵਾਅਦੇ ਪੂਰੇ ਕਰਨ ਲਈ ਜਾਦਿਆ ਜਾਂਦਾ ਹੈ ਤੇ ਇਸਨੇ ਕਿਸਾਨਾਂ ਨੁੰ ਮੁਫਤ ਬਿਜਲੀ, ਸੂਬੇ ਨੂੰ ਬਿਜਲੀ ਸਰਪਲੱਸ ਬਣਾਉਣ ਅਤੇ ਆਟਾ ਦਾਲ ਤੇ ਸ਼ਗਨ ਸਕੀਮਾਂ ਸ਼ੁਰੂ ਕਰਕੇ ਅਜਿਹਾ ਦਰਸਾ ਵੀ ਦਿੱਤਾ ਹੈ।

sukhbir singh badal

ਜਿਹੜੇ ਹਲਕਾ ਮੁੱਖ ਸੇਵਾਦਾਰਾਂ ਦਾ ਐਲਾਨ ਕੀਤਾ ਗਿਆ, ਉਹਨਾਂ ਵਿਚ ਹਰਮੀਤ ਸਿੰਘ ਸੰਧੂ ਹਲਕਾ ਤਰਨਤਾਰਨ, ਦਰਸ਼ਨ ਸਿੰਘ ਸ਼ਿਵਾਲਿਕ ਹਲਕਾ ਗਿੱਲ, ਹਰਪਾਨ ਜੁਨੇਜਾ ਹਲਕਾ ਪਟਿਆਲਾ ਸ਼ਹਿਰੀ, ਚੰਦਨ ਗਰੇਵਾਲ ਹਲਕਾ ਜਲੰਧਰ ਸੈਂਟਰਲ, ਐਸ ਆਰ ਕਲੇਰ ਹਲਕਾ ਜਗਰਾਓਂ, ਚਰਨਜੀਤ ਸਿੰਘ ਬਰਾੜ ਹਲਕਾ ਰਾਜਪੁਰਾ, ਰੋਹਿਤ ਮੋਂਟੂ ਵੋਹਰਾ ਹਲਕਾ ਫਿਰੋਜ਼ਪੁਰ ਸ਼ਹਿਰ, ਕੁਲਵੰਤ ਸਿੰਘ ਕੀਤੂ ਹਲਕਾ ਬਰਨਾਲਾ, ਮਲਕੀਤ ਸਿੰਘ ਏ ਆਰ ਹਲਕਾ ਜੰਡਿਆਲਾ, ਸਤਨਾਮ ਰਾਹੀ ਹਲਕਾ ਭਦੌੜ, ਤਲਬੀਰ ਸਿੰਘ ਗਿੱਲ ਹਲਕਾ ਅੰਮ੍ਰਿਤਸਰ ਦੱਖਣੀ ਅਤੇ ਕਬੀਰ ਦਾਸ ਹਲਕਾ ਨਾਭਾ ਸ਼ਾਮਲ ਹਨ।