bus conductor

ਘਰੇਲੂ ਕਲੇਸ਼ ਦੇ ਚੱਲਦਿਆਂ ਸੁਨਿਆਰੇ ਪਿਉ-ਪੁੱਤ ਵੱਲੋਂ ਖੁਦਕਸ਼ੀ

ਫ਼ਿਰੋਜ਼ਪੁਰ, 07 ਦਸੰਬਰ 2023: ਫ਼ਿਰੋਜ਼ਪੁਰ ‘ਚ ਸੁਨਿਆਰੇ ਪਿਓ-ਪੁੱਤ ਵੱਲੋਂ ਘਰੇਲੂ ਕਲੇਸ਼ ਕਾਰਨ ਖੁਦਕੁਸ਼ੀ (Suicide) ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ । ਦੱਸਿਆ ਜਾ ਰਿਹਾ ਹੈ ਕਿ ਇੱਕ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਦੂਜੇ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਪ੍ਰਾਪਤ ਜਾਣਕਾਰੀ ਮੁਤਾਬਕ ਦੋਵਾਂ ਨੇ ਘਰੇਲੂ ਝਗੜੇ ਕਾਰਨ ਇਹ ਕਦਮ (Suicide) ਚੁੱਕਿਆ ਹੈ। ਪਿਉ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫ਼ਰੀਦਕੋਟ ਮੈਡੀਕਲ ਕਾਲਜ ਵਿਖੇ ਰਖਵਾਇਆ ਗਿਆ ਹੈ, ਜਦਕਿ ਪੁੱਤ ਦੀ ਲਾਸ਼ ਅਜੇ ਤੱਕ ਨਹਿਰ ‘ਚੋਂ ਬਰਾਮਦ ਨਹੀਂ ਹੋਈ।ਮ੍ਰਿਤਕਾਂ ਦੀ ਪਛਾਣ ਰਾਹੁਲ ਧਵਨ (32) ਵਾਸੀ ਧਰਮਪੁਰਾ ਅਤੇ ਉਸ ਦਾ ਪਿਓ ਰਜਿੰਦਰ ਧਵਨ (60) ਵਜੋਂ ਹੋਈ ਹੈ। ਬੁੱਧਵਾਰ ਸਵੇਰੇ ਦੋਵੇਂ ਪਿਓ-ਪੁੱਤ ਦੁਕਾਨ ‘ਤੇ ਗਏ ਹੋਏ ਸਨ। ਘਰੇਲੂ ਝਗੜੇ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋਇਆ ਸੀ |

Scroll to Top