ਪਾਕਿਸਤਾਨ, 24 ਨਵੰਬਰ 2025: ਪਾਕਿਸਤਾਨ ਦੇ ਪੇਸ਼ਾਵਰ ‘ਚ ਫੈਡਰਲ ਪੁਲਿਸ (ਕਾਂਸਟੈਬੁਲਰੀ) ਹੈੱਡਕੁਆਰਟਰ ‘ਤੇ ਸੋਮਵਾਰ ਨੂੰ ਹਮਲਾ ਕੀਤਾ ਗਿਆ। ਰਿਪੋਰਟਾਂ ਮੁਤਾਬਕ ਹੈੱਡਕੁਆਰਟਰ ਦੇ ਨੇੜੇ ਕਈ ਧਮਾਕੇ ਸੁਣੇ ਗਏ, ਜਿਸ ਕਾਰਨ ਇਲਾਕੇ ਨੂੰ ਖਾਲੀ ਕਰਵਾਇਆ ਗਿਆ। ਪਾਕਿਸਤਾਨੀ ਸੁਰੱਖਿਆ ਏਜੰਸੀਆਂ ਦੇ ਮੁਤਾਬਕ ਹਮਲੇ ‘ਚ ਸ਼ਾਮਲ ਆਤਮਘਾਤੀ ਹਮਲਾਵਰ ਮਾਰੇ ਗਏ ਹਨ। ਤਿੰਨ ਪੁਲਿਸ ਕਰਮਚਾਰੀ ਮਾਰੇ ਗਏ ਅਤੇ ਦੋ ਹੋਰ ਜ਼ਖਮੀ ਹੋ ਗਏ।
ਪਾਕਿਸਤਾਨ ਦੀ ਦ ਡਾਨ ਵੈੱਬਸਾਈਟ ਦੇ ਮੁਤਾਬਕ ਹਮਲਾ ਸਵੇਰੇ 8 ਵਜੇ ਦੇ ਕਰੀਬ ਸਦਾਰ-ਕੋਹਤ ਰੋਡ ‘ਤੇ ਹੋਇਆ। ਇੱਕ ਆਤਮਘਾਤੀ ਹਮਲਾਵਰ ਨੇ ਹੈੱਡਕੁਆਰਟਰ ਦੇ ਗੇਟ ‘ਤੇ ਆਪਣੇ ਆਪ ਨੂੰ ਉਡਾ ਲਿਆ। ਇਸ ਤੋਂ ਬਾਅਦ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ। ਇੱਕ ਹੋਰ ਹਮਲਾਵਰ ਨੇ ਹੈੱਡਕੁਆਰਟਰ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉਸਨੂੰ ਸੁਰੱਖਿਆ ਬਲਾਂ ਨੇ ਗੋਲੀ ਮਾਰ ਦਿੱਤੀ। ਸੁਰੱਖਿਆ ਬਲਾਂ ਨੇ ਫਿਰ ਇਲਾਕੇ ਨੂੰ ਘੇਰ ਲਿਆ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਇਸ ਦੌਰਾਨ, ਪੇਸ਼ਾਵਰ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ, ਲੇਡੀ ਰੀਡਿੰਗ ਹਸਪਤਾਲ ‘ਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ। ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਛੇ ਜ਼ਖਮੀਆਂ ਨੂੰ ਲਿਆਂਦਾ ਗਿਆ ਹੈ, ਜਿਨ੍ਹਾਂ ਸਾਰਿਆਂ ਦੀ ਹਾਲਤ ਸਥਿਰ ਹੈ।
ਜਿਸ ਫੈਡਰਲ ਪੁਲਿਸ ਫੋਰਸ ‘ਤੇ ਹਮਲਾ ਹੋਇਆ ਹੈ, ਉਸਨੂੰ ਇੱਕ ਨਾਗਰਿਕ ਅਰਧ ਸੈਨਿਕ ਬਲ ਕਿਹਾ ਜਾਂਦਾ ਹੈ, ਜਿਸਨੂੰ ਪਹਿਲਾਂ ਫਰੰਟੀਅਰ ਕਾਂਸਟੇਬੁਲਰੀ ਵਜੋਂ ਜਾਣਿਆ ਜਾਂਦਾ ਸੀ। ਇਸ ਸਾਲ ਜੁਲਾਈ ‘ਚ, ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਨੇ ਇਸਦਾ ਨਾਮ ਬਦਲ ਕੇ ਫੈਡਰਲ ਕਾਂਸਟੇਬੁਲਰੀ ਰੱਖ ਦਿੱਤਾ। ਇਸਦਾ ਮੁੱਖ ਦਫਤਰ ਪਿਸ਼ਾਵਰ ‘ਚ ਇੱਕ ਬਹੁਤ ਜ਼ਿਆਦਾ ਭੀੜ-ਭਾੜ ਵਾਲੇ ਖੇਤਰ ‘ਚ ਸਥਿਤ ਹੈ, ਅਤੇ ਫੌਜੀ ਛਾਉਣੀ ਵੀ ਇਸਦੇ ਬਹੁਤ ਨੇੜੇ ਹੈ।
Read More: ਸਾਊਦੀ ਅਰਬ ‘ਚ ਯਾਤਰੀ ਬੱਸ ਤੇ ਡੀਜ਼ਲ ਟੈਂਕਰ ਵਿਚਾਲੇ ਟੱਕਰ, 40 ਤੋਂ ਭਾਰਤੀਆਂ ਦੀ ਮੌ.ਤ



