Site icon TheUnmute.com

ਪਾਕਿਸਤਾਨ ਦੇ ਵਜ਼ੀਰਿਸਤਾਨ ‘ਚ ਆਤਮਘਾਤੀ ਹਮਲਾ, 4 ਫੌਜੀਆਂ ਦੀ ਮੌਤ

Waziristan

ਚੰਡੀਗੜ੍ਹ 09 ਅਗਸਤ 2022: ਪਾਕਿਸਤਾਨ (Pakistan) ਦੇ ਅਸ਼ਾਂਤ ਖੇਤਰ ਉੱਤਰੀ ਵਜ਼ੀਰਿਸਤਾਨ (Waziristan) ਵਿੱਚ ਅੱਜ ਆਤਮਘਾਤੀ ਹਮਲੇ ਵਿੱਚ ਫੌਜ ਦੇ ਚਾਰ ਜਵਾਨਾਂ ਦੀ ਮੌਤ ਖ਼ਬਰ ਸਾਹਮਣੇ ਆ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਲਈ ਤਿੰਨ ਪਹੀਆ ਵਾਹਨ ਦੀ ਵਰਤੋਂ ਕੀਤੀ ਗਈ ਸੀ। ਇਹ ਰਿਕਸ਼ਾ ਫੌਜ ਦੀ ਗੱਡੀ ਨਾਲ ਟਕਰਾ ਗਿਆ ਅਤੇ ਇਸ ਵਿੱਚ ਜ਼ੋਰਦਾਰ ਧਮਾਕਾ ਹੋਇਆ। ਹਮਲੇ ‘ਚ ਸੱਤ ਹੋਰ ਜ਼ਖਮੀ ਦੱਸੇ ਜਾ ਰਹੇ ਹਨ |

ਪਾਕਿਸਤਾਨੀ (Pakistan) ਫੌਜ ਦੇ ਮੀਡੀਆ ਵਿੰਗ ਨੇ ਇਸ ਆਤਮਘਾਤੀ ਹਮਲੇ ਦੀ ਪੁਸ਼ਟੀ ਕੀਤੀ ਹੈ। ਉੱਤਰੀ ਵਜ਼ੀਰਿਸਤਾਨ (Waziristan) ਜ਼ਿਲ੍ਹਾ ਖੈਬਰ ਪਖਤੂਨਖਵਾ ਸੂਬੇ ਦੇ ਅਧੀਨ ਆਉਂਦਾ ਹੈ। ਇਹ ਹਮਲਾ ਜ਼ਿਲੇ ਦੀ ਮੀਰ ਅਲੀ ਤਹਿਸੀਲ ‘ਚ ਪੱਤਾਸੀ ਚੌਕੀ ਨੇੜੇ ਹੋਇਆ। ਇਸ ਹਮਲੇ ‘ਚ ਸੱਤ ਜ਼ਖ਼ਮੀਆਂ ਵਿੱਚ ਤਿੰਨ ਕਾਂਸਟੇਬਲ, ਦੋ ਨਾਇਕ ਰੈਂਕ ਦੇ ਸਿਪਾਹੀ ਅਤੇ ਦੋ ਆਮ ਨਾਗਰਿਕ ਸ਼ਾਮਲ ਹਨ।

Exit mobile version