29 ਅਕਤੂਬਰ 2025: ਉੱਤਰ ਪ੍ਰਦੇਸ਼ (Uttar pradesh) ਦੀ ਯੋਗੀ ਸਰਕਾਰ ਨੇ ਗੰਨਾ ਕਿਸਾਨਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਦੱਸ ਦੇਈਏ ਕਿ ਸਰਕਾਰ ਨੇ ਗੰਨੇ ਦੀ ਕੀਮਤ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਉਥੇ ਹੀ ਨਵੀਂ ਘੋਸ਼ਣਾ ਦੇ ਅਨੁਸਾਰ, ਸ਼ੁਰੂਆਤੀ ਕਿਸਮ ਦੇ ਗੰਨੇ ਦੀ ਕੀਮਤ ₹400 ਪ੍ਰਤੀ ਕੁਇੰਟਲ ਹੋਵੇਗੀ, ਅਤੇ ਆਮ ਕਿਸਮ ਦੇ ਗੰਨੇ ਦੀ ਕੀਮਤ ₹390 ਪ੍ਰਤੀ ਕੁਇੰਟਲ ਹੋਵੇਗੀ। ਰਾਜ ਸਰਕਾਰ ਦੇ ਇਸ ਫੈਸਲੇ ਨੂੰ ਗੰਨਾ ਕਿਸਾਨਾਂ ਲਈ ਇੱਕ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ।
Read More: ਗੰਨੇ ਦੇ ਰੇਟ ‘ਚ ਕੀਤੇ ਵਾਧੇ ਦਾ ਹਰਿਆਣਾ ਦੇ ਕਿਸਾਨਾਂ ਨੂੰ ਮਿਲੇਗਾ ਫਾਇਦਾ: CM ਨਾਇਬ ਸਿੰਘ ਸੈਣੀ




