Jyoti NooranJalandhar

ਸੂਫ਼ੀ ਗਾਇਕਾ ਜੋਤੀ ਨੂਰਾਂ ਮੁੜ ਵਿਵਾਦਾਂ ‘ਚ ਘਿਰੀ, ਘਰਵਾਲੇ ਨੇ ਕੁੱਟਮਾਰ ਦੇ ਲਾਏ ਦੋਸ਼

ਚੰਡੀਗੜ੍ਹ, 19 ਜੁਲਾਈ 2024: ਮਸ਼ਹੂਰ ਸੂਫ਼ੀ ਗਾਇਕਾ ਜੋਤੀ ਨੂਰਾਂ (Jyoti Nooran) ਇਕ ਵਾਰ ਫਿਰ ਵਿਵਾਦਾਂ ‘ਚ ਘਿਰਦੀ ਨਜ਼ਰ ਆ ਰਹੀ ਹੈ | ਹੁਣ ਜੋਤੀ ਨੂਰਾਂ ਦੇ ਘਰਵਾਲੇ ਕੁਨਾਲ ਪਾਸੀ ਨੇ ਜੋਤੀ ਨੂਰਾਂ ‘ਤੇ ਹਮਲਾਵਰਾਂ ਨੂੰ ਬੁਲਾ ਕੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਇਸ ਮਾਮਲੇ ਨੂੰ ਲੈ ਕੇ ਜੋਤੀ ਨੂਰਾਂ ਅਤੇ ਕੁਨਾਲ ਪਾਸੀ ਦੋਵਾਂ ਨੇ ਥਾਣਾ ਰਾਮਾਮੰਡੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ |

ਕੁਨਾਲ ਪਾਸੀ ਨੇ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਜੋਤੀ ਨੂਰਾਂ ਨੇ ਉਨ੍ਹਾਂ ਨੂੰ ਵਿਧੀਪੁਰ ਫਲਾਈਓਵਰ ‘ਤੇ ਬੁਲਾਇਆ ਸੀ। ਜਿੱਥੇ ਉਸ ਨੇ ਫੋਨ ‘ਤੇ ਕਿਹਾ ਕਿ ਉਹ ਉਸ ਦਾ ਇੰਤਜ਼ਾਰ ਕਰ ਰਹੀ ਹੈ। ਕੁਨਾਲ ਨੇ ਦੋਸ਼ ਲਾਇਆ ਕਿ ਦੇਰ ਰਾਤ ਉਹ ਫਾਰਚੂਨਰ ਕਾਰ ‘ਚ ਵਿਧੀਪੁਰ ਫਲਾਈਓਵਰ ;ਤੇ ਗਿਆ, ਜਿੱਥੇ ਜੋਤੀ ਦੀ ਫਾਰਚੂਨਰ ਕਾਰ ਪੀਬੀ 08 8008 ਇੱਕ ਹੋਰ ਕਾਰ ਨੰਬਰ ਪੀਬੀ 09 AG 7129 ਦੇ ਨਾਲ ਖੜ੍ਹੀ ਸੀ।

ਕੁਨਾਲ ਦਾ ਦੋਸ਼ ਹੈ ਕਿ ਇਸ ਦੌਰਾਨ ਇਕ ਆਈ-20 ਕਾਰ ਆਈ, ਜਿਸ ‘ਚ ਸਵਾਰ ਵਿਅਕਤੀ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਰਹੇ ਸਨ। ਕੁਨਾਲ ਨੇ ਦੋਸ਼ ਲਗਾਇਆ ਕਿ ਇਸ ਦੌਰਾਨ ਉਕਤ ਵਿਅਕਤੀਆਂ ਨੇ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਕੱਢ ਕੇ ਉਸ ‘ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਉਹ ਕਾਰ ਭਜਾ ਕੇ ਉਥੋਂ ਚਲਾ ਗਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਕਤ ਹਮਲਾਵਰਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਫਿਰ ਕੁਝ ਦੂਰੀ ‘ਤੇ ਆ ਕੇ ਉਸ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਦਵਿੰਦਰ ਸਿੰਘ ਪੀ.ਸੀ.ਆਰ ਟੀਮ ਉਥੇ ਗਸ਼ਤ ‘ਤੇ ਤਾਇਨਾਤ ਸੀ। ਜਿਸ ਨੂੰ ਦੇਖ ਕੇ ਉਹ ਮੌਕੇ ‘ਤੇ ਪਹੁੰਚ ਗਏ, ਪਰ ਇਸ ਦੌਰਾਨ ਹਮਲਾਵਰ ਫ਼ਰਾਰ ਹੋ ਚੁੱਕੇ ਸਨ।

ਦੂਜੇ ਪਾਸੇ ਜੋਤੀ ਨੂਰਾਂ (Jyoti Nooran) ਨੇ ਸ਼ਿਕਾਇਤ ‘ਚ ਕਿਹਾ ਹੈ ਕਿ ਉਸ ਨੂੰ ਕੁਨਾਲ ਦਾ ਫੋਨ ਆਇਆ ਸੀ ਅਤੇ ਉਸ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਹੁਣੇ ਉਸ ਨੂੰ ਨਾ ਮਿਲੀ ਤਾਂ ਉਹ ਉਸ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦੇਵੇਗਾ। ਜੋਤੀ ਨੇ ਦੱਸਿਆ ਕਿ ਉਹ ਉਸ ਨੂੰ ਵਿਧਾਨਪੁਰ ਫਲਾਈਓਵਰ ‘ਤੇ ਮਿਲਣ ਗਈ ਸੀ, ਜਿੱਥੇ ਦੋ ਗੱਡੀਆਂ ਖੜੀਆਂ ਸਨ। ਜਿਸ ‘ਚ ਇੱਕ ਗੱਡੀ ਪੀਬੀ 08 ਐਫਜੀ 3961 ਮੌਜੂਦ ਸੀ।

ਉਨ੍ਹਾਂ ਕਿਹਾ ਕੁਨਾਲ ਇਸ ਗੱਡੀ ‘ਚੋਂ ਬਾਹਰ ਨਿਕਲਿਆ ਅਤੇ ਉਸ ਦੇ ਨਾਲ ਇੱਕ ਆਲਟੋ ਗੱਡੀ ਸੀ, ਜਿਸ ‘ਚ ਕੁਝ ਅਣਪਛਾਤੇ ਵਿਅਕਤੀ ਮੌਜੂਦ ਸਨ। ਜਿੱਥੇ ਉਕਤ ਵਿਅਕਤੀਆਂ ਨੇ ਉਸ ਨਾਲ ਕਥਿਤ ਤੌਰ ‘ਤੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਉਸ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਉਸ ਦੀ ਅਸ਼ਲੀਲ ਵੀਡੀਓ ਲੀਕ ਕਰ ਦੇਵੇਗਾ। ਜਿਸ ਤੋਂ ਬਾਅਦ ਉਸਨੇ ਮਹਿਸੂਸ ਕੀਤਾ ਕਿ ਉਸਦੀ ਜਾਨ ਨੂੰ ਖ਼ਤਰਾ ਹੈ | ਉਸਦੇ ਘਰਵਾਲੇ ਨੇ ਆਪਣੇ ਦੋਸਤਾਂ ਪਾਰਸ ਅਤੇ ਬੱਲੀ ਨੂੰ ਸੂਚਨਾ ਦਿੱਤੀ ਅਤੇ ਉਹ ਮੌਕੇ ‘ਤੇ ਪਹੁੰਚੇ। ਜਿੱਥੇ ਕੁਨਾਲ ਪਾਸੀ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।

Scroll to Top