ਦਸੂਹਾ, 27 ਦਸੰਬਰ 2023: ਦਸੂਹਾ (Dasuha) ਨੇੜੇ ਕੰਢੀ ਕਨਾਲ ਨਹਿਰ ਦਾਤਾਰਪੁਰ ਨੇੜੇ ਕਾਰ ਨਹਿਰ ਵਿੱਚ ਡਿੱਗਣ ਕਾਰਨ ਹਾਦਸਾ ਵਾਪਰਿਆ ਹੈ | ਜਾਣਕਾਰੀ ਦਿੰਦੇ ਹੋਏ ਕਾਰ ਚਾਲਕ ਵਿਕਰਾਂਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਘਗਵਾਲ ਤੋਂ ਦਾਤਾਰਪੁਰ ਨੂੰ ਜਾ ਰਿਹਾ ਸੀ ਕਿ ਮੋੜ ‘ਤੇ ਅਚਾਨਕ ਕਾਰ ਬੇਕਾਬੂ ਹੋ ਕੇ ਨਹਿਰ ‘ਚ ਜਾ ਡਿੱਗੀ, ਕਾਰ ‘ਚ ਸਵਾਰ ਸਾਰੇ ਸੁਰੱਖਿਅਤ ਹਨ।
ਇਸ ਦੌਰਾਨ ਸਥਾਨਕ ਵਾਸੀਆਂ ਦੇ ਕਿਹਾ ਕਿ ਇਸ ਨਹਿਰ ਦੇ ਕਿਨਾਰੇ ਕੋਈ ਸੁਰੱਖਿਆ ਦੀਵਾਰ ਨਾ ਹੋਣ ਕਾਰਨ ਹਰ ਰੋਜ਼ ਹਾਦਸੇ ਵਾਪਰਦੇ ਰਹਿੰਦੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਛੇਤੀ ਤੋਂ ਛੇਤੀ ਨਹਿਰ (Dasuha) ’ਤੇ ਸੁਰੱਖਿਆ ਦੀਵਾਰ ਬਣਾਈ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਹਾਦਸਾ ਨਾ ਵਾਪਰੇ।