stampede Chinnaswamy Stadium

ਚਿੰਨਾਸਵਾਮੀ ਸਟੇਡੀਅਮ ਨੇੜੇ ਅਚਾਨਕ ਮਚੀ ਭਗਦੜ, 7 ਜਣਿਆਂ ਦੀ ਮੌ.ਤ

ਬੰਗਲੁਰੂ, 04 ਜੂਨ 2025: stampede outside Chinnaswamy Stadium : ਰਾਇਲ ਚੈਲੇਂਜਰਜ਼ ਬੰਗਲੁਰੂ (RCB) ਦੀ ਜਿੱਤ ਪਰੇਡ ਦੌਰਾਨ ਚਿੰਨਾਸਵਾਮੀ ਸਟੇਡੀਅਮ ਨੇੜੇ ਅਚਾਨਕ ਭਗਦੜ ਮਚ ਗਈ। ਇਸ ਹਾਦਸੇ ‘ਚ ਸੱਤ ਜਣਿਆਂ ਦੀ ਮੌਤ ਦੀ ਖ਼ਬਰ ਹੈ | ਦੱਸਿਆ ਜਾ ਰਿਹਾ ਹੈ ਕਿ ਇਸ ‘ਚ ਇੱਕ ਮਹਿਲਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਕਈ ਜਣਿਆਂ ਦੇ ਜ਼ਖਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਚਿੰਨਾਸਵਾਮੀ ਸਟੇਡੀਅਮ ਦੇ ਮੁੱਖ ਗੇਟ ਨੇੜੇ ਵਾਪਰਿਆ ਹੈ।

ਰਾਇਲ ਚੈਲੇਂਜਰਜ਼ ਬੰਗਲੁਰੂ ਟੀਮ ਜਿੱਤ ਦਾ ਜਸ਼ਨ ਮਨਾ ਰਹੀ ਸੀ। ਇਸ ਦੌਰਾਨ ਹਜ਼ਾਰਾਂ ਪ੍ਰਸ਼ੰਸਕ ਉੱਥੇ ਮੌਜੂਦ ਸਨ। ਵੱਡੀ ਗਿਣਤੀ ‘ਚ ਪ੍ਰਸ਼ੰਸਕ ਆਈਪੀਐਲ 2025 ਦੀ ਜੇਤੂ ਟੀਮ ਦਾ ਸਮਰਥਨ ਕਰਨ ਆਏ ਸਨ। ਇਸ ਦੌਰਾਨ ਭੀੜ ਬੇਕਾਬੂ ਹੋ ਗਈ ਅਤੇ ਅਚਾਨਕ ਭਗਦੜ ਮੱਚ ਗਈ।

ਬੰਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਇਕੱਠੀ ਹੋਈ ਭੀੜ ਨੂੰ ਕਾਬੂ ਕਰਨ ਲਈ ਕਰਨਾਟਕ ਪੁਲਿਸ ਨੇ ਵੀ ਲਾਠੀਚਾਰਜ ਕੀਤਾ ਹੈ। ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ ਨੇ ਆਈਪੀਐਲ 2025 ‘ਚ ਇਤਿਹਾਸਕ ਜਿੱਤ ਤੋਂ ਬਾਅਦ ਰਾਇਲ ਚੈਲੇਂਜਰਜ਼ ਬੰਗਲੁਰੂ ਲਈ ਇੱਕ ਸਨਮਾਨ ਸਮਾਗਮ ਦਾ ਆਯੋਜਨ ਕੀਤਾ, ਜਿਸ ‘ਚ ਹਜ਼ਾਰਾਂ ਰਾਇਲ ਚੈਲੇਂਜਰਜ਼ ਬੰਗਲੁਰੂ ਪ੍ਰਸ਼ੰਸਕ ਪਹੁੰਚੇ।

Read More: ਰਾਇਲ ਚੈਲੇਂਜਰਜ਼ ਬੰਗਲੁਰੂ ਟੀਮ ਦਾ ਕਰਨਾਟਕ ‘ਚ ਨਿੱਘਾ ਸਵਾਗਤ, CM ਸਿੱਧਰਮਈਆ ਨੇ ਦਿੱਤੀ ਵਧਾਈ

Scroll to Top