ਭਾਰਤੀ ਫੌਜ ਵੱਲੋਂ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ਅਗਨੀ ਪ੍ਰਾਈਮ ਦਾ ਸਫਲ ਪ੍ਰੀਖਣ

Agni Prime

ਚੰਡੀਗੜ੍ਹ, 4 ਅਪ੍ਰੈਲ 2024: ਭਾਰਤੀ ਫੌਜ ਦੀ ਰਣਨੀਤਕ ਫੋਰਸ ਕਮਾਂਡ ਨੇ ਡੀਆਰਡੀਓ ਦੇ ਸਹਿਯੋਗ ਨਾਲ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ਅਗਨੀ ਪ੍ਰਾਈਮ (Agni Prime) ਦਾ ਸਫਲ ਪ੍ਰੀਖਣ ਕੀਤਾ। ਇਹ ਟੈਸਟ ਕੱਲ੍ਹ ਸ਼ਾਮ ਕਰੀਬ 7 ਵਜੇ ਓਡੀਸ਼ਾ ਦੇ ਡਾਕਟਰ ਏਪੀਜੇ ਅਬਦੁਲ ਕਲਾਮ ਟਾਪੂ ‘ਤੇ ਕੀਤਾ ਗਿਆ। ਇਹ ਮਿਜ਼ਾਈਲਾਂ ਪਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਹਨ।

ਅਗਨੀ ਪ੍ਰਾਈਮ ਮਿਜ਼ਾਈਲ ਨੂੰ ਇੰਟੀਗ੍ਰੇਟੇਡ ਗਾਈਡਡ ਮਿਜ਼ਾਈਲ ਵਿਕਾਸ ਪ੍ਰੋਗਰਾਮ ਦੇ ਤਹਿਤ ਸਵਦੇਸ਼ੀ ਤੌਰ ‘ਤੇ ਵਿਕਸਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 7 ਜੂਨ ਨੂੰ ਵੀ ਡੀਆਰਡੀਓ ਨੇ ਅਗਨੀ ਪ੍ਰਾਈਮ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਸੀ। ਰੱਖਿਆ ਮੰਤਰਾਲੇ ਨੇ ਕਿਹਾ ਕਿ ਅਗਨੀ ਪ੍ਰਾਈਮ ਮਿਜ਼ਾਈਲ ਨੇ ਪ੍ਰੀਖਣ ਦੌਰਾਨ ਆਪਣੇ ਸਾਰੇ ਮਾਪਦੰਡਾਂ ਅਤੇ ਉਦੇਸ਼ਾਂ ਨੂੰ ਪੂਰਾ ਕੀਤਾ।

ਅਗਨੀ ਪ੍ਰਾਈਮ (Agni Prime) ਬੈਲਿਸਟਿਕ ਮਿਜ਼ਾਈਲ ਦੀ ਰੇਂਜ ਲਗਭਗ 1200-2000 ਕਿਲੋਮੀਟਰ ਹੈ। ਇਹ ਮਿਜ਼ਾਈਲ ਆਪਣੀ ਸਟੀਕਤਾ ਲਈ ਜਾਣੀ ਜਾਂਦੀ ਹੈ। ਇਹ ਮਿਜ਼ਾਈਲ ਪਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਹੈ। ਇਸ ਮਿਜ਼ਾਈਲ ‘ਤੇ 1500 ਤੋਂ 3000 ਕਿਲੋਗ੍ਰਾਮ ਵਾਰਹੈੱਡ ਲਿਜਾਇਆ ਜਾ ਸਕਦਾ ਹੈ।

ਇਸ ਮਿਜ਼ਾਈਲ ਦਾ ਭਾਰ ਕਰੀਬ 11 ਹਜ਼ਾਰ ਕਿਲੋਗ੍ਰਾਮ ਹੈ। ਇਹ ਅਗਨੀ ਮਿਜ਼ਾਈਲ ਲੜੀ ਦੀ ਸਭ ਤੋਂ ਨਵੀਂ ਅਤੇ ਛੇਵੀਂ ਮਿਜ਼ਾਈਲ ਹੈ। ਇਸ ਮਿਜ਼ਾਈਲ ਨੂੰ ਇੰਟੀਗ੍ਰੇਟੇਡ ਗਾਈਡਡ ਮਿਜ਼ਾਈਲ ਵਿਕਾਸ ਪ੍ਰੋਗਰਾਮ ਤਹਿਤ ਵਿਕਸਤ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਪ੍ਰਿਥਵੀ, ਅਗਨੀ, ਤ੍ਰਿਸ਼ੂਲ, ਨਾਗ ਅਤੇ ਆਕਾਸ਼ ਵਰਗੀਆਂ ਮਿਜ਼ਾਈਲਾਂ ਵਿਕਸਿਤ ਕੀਤੀਆਂ ਗਈਆਂ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।