July 4, 2024 3:48 am
DRDO

DRDO ਵੱਲੋਂ ਨਵੀਂ ਪੀੜ੍ਹੀ ਦੀ ਆਕਾਸ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ, ਜਾਣੋ ਖ਼ਾਸੀਅਤ

ਚੰਡੀਗੜ੍ਹ, 12 ਜਨਵਰੀ 2024: ਡੀਆਰਡੀਓ (DRDO) ਨੇ ਅੱਜ ਨਵੀਂ ਪੀੜ੍ਹੀ ਦੀ ਆਕਾਸ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਹੈ । ਇਹ ਟੈਸਟ ਸਵੇਰੇ 10:30 ਵਜੇ ਏਕੀਕ੍ਰਿਤ ਟੈਸਟ ਰੇਂਜ, ਚਾਂਦੀਪੁਰ, ਉੜੀਸਾ ਤੋਂ ਕੀਤਾ ਗਿਆ। ਇਹ ਪ੍ਰੀਖਣ ਬਹੁਤ ਘੱਟ ਉਚਾਈ ‘ਤੇ ਉੱਚ-ਸਪੀਡ ਮਾਨਵ ਰਹਿਤ ਹਵਾਈ ਨਿਸ਼ਾਨੇ ‘ਤੇ ਕੀਤਾ ਗਿਆ ਸੀ। ਟੈਸਟਿੰਗ ਦੌਰਾਨ ਹਥਿਆਰ ਪ੍ਰਣਾਲੀ ਦੁਆਰਾ ਨਿਸ਼ਾਨੇ ਨੂੰ ਸਫਲਤਾਪੂਰਵਕ ਰੋਕਿਆ ਗਿਆ ਅਤੇ ਨਸ਼ਟ ਕਰ ਦਿੱਤਾ ਗਿਆ।

ਇਸ ਪ੍ਰੀਖਣ ਦੌਰਾਨ ਪੂਰੇ ਆਕਾਸ਼ ਮਿਜ਼ਾਈਲ ਪ੍ਰਣਾਲੀ ਦੀ ਕਾਰਜਕੁਸ਼ਲਤਾ ਦੀ ਜਾਂਚ ਕੀਤੀ ਗਈ, ਜਿਸ ਵਿੱਚ ਮਿਜ਼ਾਈਲ ਪ੍ਰਣਾਲੀ ਦੇ ਆਰਐਫ ਸੀਕਰ, ਲਾਂਚਰ, ਮਲਟੀ ਫੰਕਸ਼ਨ ਰਡਾਰ ਅਤੇ ਕਮਾਂਡ, ਕੰਟਰੋਲ ਅਤੇ ਸੰਚਾਰ ਪ੍ਰਣਾਲੀ ਸ਼ਾਮਲ ਹਨ। ਏਕੀਕ੍ਰਿਤ ਟੈਸਟ ਰੇਂਜ, ਚਾਂਦੀਪੁਰ ਵਿਖੇ ਸਥਾਪਿਤ ਰਾਡਾਰਾਂ, ਟੈਲੀਮੈਟਰੀ ਅਤੇ ਇਲੈਕਟ੍ਰੋ-ਆਪਟੀਕਲ ਟ੍ਰੈਕਿੰਗ ਸਿਸਟਮ ਤੋਂ ਇਕੱਤਰ ਕੀਤੇ ਡੇਟਾ ਨਾਲ ਨਵੀਂ ਪੀੜ੍ਹੀ ਦੇ ਆਕਾਸ਼ ਮਿਜ਼ਾਈਲ ਪ੍ਰਣਾਲੀ ਦੀ ਸਮਰੱਥਾ ਦਾ ਪ੍ਰੀਖਣ ਵੀ ਸਫਲ ਰਿਹਾ। ਇਹ ਟੈਸਟ ਡੀਆਰਡੀਓ (DRDO) ਦੇ ਨਾਲ-ਨਾਲ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤਾ ਗਿਆ।