ਮੱਛੀ ਪਾਲਣ

ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ ਤਹਿਤ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਸਬਸਿਡੀ ਉਪਲਬਧ: ਸਹਾਇਕ ਮੱਛੀ ਪਾਲਣ ਅਫ਼ਸਰ

ਐੱਸ.ਏ.ਐੱਸ ਨਗਰ, 18 ਅਕਤੂਬਰ 2023: ਸਹਾਇਕ ਡਾਇਰੈਕਟਰ ਮੱਛੀ ਪਾਲਣ, ਐਸ.ਏ.ਐਸ.ਨਗਰ ਸੁਰਜੀਤ ਸਿੰਘ ਅਨੁਸਾਰ ਜਿਲ੍ਹਾ ਐਸ.ਏ.ਐਸ ਨਗਰ ਵਿਖੇ ਮੱਛੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ ਜ਼ਿਲ੍ਹਾ ਲਾਗੂ ਕਰਨ ਕਮੇਟੀ, ਸ਼੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਮੱਛੀ ਪਾਲਣ ਅਧੀਨ ਵੱਖ-ਵੱਖ ਪ੍ਰੋਜੈਕਟ ਸਬਸਿਡੀ ‘ਤੇ ਸਥਾਪਿਤ ਕੀਤੇ ਜਾ ਸਕਦੇ ਹਨ।

ਉਨ੍ਹਾਂ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ ਤਹਿਤ ਮੱਛੀ ਪਾਲਣ ਦੇ ਪ੍ਰਾਜੈਕਟਾਂ ਦੀ ਯੂਨਿਟ ਕਾਸਟ ਅਤੇ ਸਬਸਿਡੀ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਨਵੇਂ ਛੱਪੜ ਦੀ ਪੁਟਾਈ/ ਉਸਾਰੀ ਪ੍ਰਤੀ ਹੈਕਟੇਅਰ ਲਈ ਅਨੁਮਾਨਤ ਲਾਗਤ 7 ਲੱਖ ਰੁਪਏ ਤੇ ਜਨਰਲ ਸ਼੍ਰੇਣੀ ਦੇ ਲਾਭਪਾਤਰੀ ਲਈ 2.80 ਲੱਖ (40 ਫੀਸਦੀ), ਐਸ ਸੀ/ਐਸ ਟੀ / ਮਹਿਲਾਵਾਂ (ਕੋਈ ਵੀ ਸ਼੍ਰੇਣੀ) ਅਤੇ ਸਹਿਕਾਰੀ ਸਭਾਵਾਂ ਲਈ 4.20 ਲੱਖ (60 ਫ਼ੀਸਦੀ) ਸਬਸਿਡੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਪਹਿਲੇ ਸਾਲ ਲਈ ਇੰਨ ਪੁਟਸ ਪ੍ਰਤੀ ਹੈਕਟੇਅਰ ਲਈ 4 ਲੱਖ ਦੀ ਅਨੁਮਾਨਤ ਲਾਗਤ ਤੇ ਜਨਰਲ ਸ਼੍ਰੇਣੀ ਦੇ ਲਾਭਪਾਤਰੀ ਲਈ 1.60 ਲੱਖ ਰੁਪਏ (40 ਫੀਸਦੀ) ਅਤੇ ਐਸ ਸੀ/ਐਸ ਟੀ / ਮਹਿਲਾਵਾਂ (ਕੋਈ ਵੀ ਸ਼੍ਰੇਣੀ) ਅਤੇ ਸਹਿਕਾਰੀ ਸਭਾਵਾਂ ਲਈ 2.40 ਲੱਖ (60 ਫ਼ੀਸਦੀ) ਰੁਪਏ ਦੀ ਸਬਸਿਡੀ ਵੱਖਰੀ ਦਿੱਤੀ ਜਾਂਦੀ ਹੈ।

ਫਿਸ਼ ਫੀਡ ਮਿਲ ਸਥਾਪਿਤ ਕਰਨ ਲਈ (ਸਮਰੱਥਾ 2 ਟਨ ਪ੍ਰਤੀ ਦਿਨ) ਲਈ ਅਨੁਮਾਨਤ ਲਾਗਤ 30 ਲੱਖ ਰੁਪਏ ਤੇ ਜਨਰਲ ਸ਼੍ਰੇਣੀ ਦੇ ਲਾਭਪਾਤਰੀ ਲਈ 12 ਲੱਖ (40 ਫੀਸਦੀ), ਐਸ ਸੀ/ਐਸ ਟੀ / ਮਹਿਲਾਵਾਂ (ਕੋਈ ਵੀ ਸ਼੍ਰੇਣੀ) ਅਤੇ ਸਹਿਕਾਰੀ ਸਭਾਵਾਂ ਲਈ 18 ਲੱਖ (60 ਫ਼ੀਸਦੀ) ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਕਾਰਪ ਹੈਚਰੀ ਦੀ ਸਥਾਪਨਾ ਲਈ ਅਨੁਮਾਨਤ ਲਾਗਤ 25 ਲੱਖ ਰੁਪਏ ਤੇ ਜਨਰਲ ਸ਼੍ਰੇਣੀ ਦੇ ਲਾਭਪਾਤਰੀ ਲਈ 10 ਲੱਖ (40 ਫੀਸਦੀ), ਐਸ ਸੀ/ਐਸ ਟੀ / ਮਹਿਲਾਵਾਂ (ਕੋਈ ਵੀ ਸ਼੍ਰੇਣੀ) ਅਤੇ ਸਹਿਕਾਰੀ ਸਭਾਵਾਂ ਲਈ 15 ਲੱਖ (60 ਫ਼ੀਸਦੀ) ਸਬਸਿਡੀ ਦਿੱਤੀ ਜਾਂਦੀ ਹੈ।

ਆਇਸ ਬਾਕਸ ਵਾਲੇ ਤਿੰਨ ਪਹੀਆ ਵਾਹਨ ਜਿਸ ਵਿੱਚ ਮੱਛੀ ਵਿਕ੍ਰੀ ਲਈ ਈ ਰਿਕਸ਼ਾ ਵੀ ਸ਼ਾਮਿਲ ਹੈ, ਦੀ ਅਨੁਮਾਨਤ ਲਾਗਤ 3 ਲੱਖ ਰੁਪਏ ਤੇ ਜਨਰਲ ਸ਼੍ਰੇਣੀ ਦੇ ਲਾਭਪਾਤਰੀ ਲਈ 1.20 ਲੱਖ (40 ਫੀਸਦੀ), ਐਸ ਸੀ/ਐਸ ਟੀ / ਮਹਿਲਾਵਾਂ (ਕੋਈ ਵੀ ਸ਼੍ਰੇਣੀ) ਅਤੇ ਸਹਿਕਾਰੀ ਸਭਾਵਾਂ ਲਈ 1.80 ਲੱਖ (60 ਫ਼ੀਸਦੀ) ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਆਇਸ ਬਾਕਸ ਦੇ ਨਾਲ ਮੋਟਰ ਸਾਇਕਲ ਲਈ 75 ਹਜ਼ਾਰ ਰੁਪਏ ਦੀ ਅਨੁਮਾਨਤ ਲਾਗਤ ਤੇ ਜਨਰਲ ਸ਼੍ਰੇਣੀ ਦੇ ਲਾਭਪਾਤਰੀ ਲਈ 30 ਹਜ਼ਾਰ (40 ਫੀਸਦੀ), ਐਸ ਸੀ/ਐਸ ਟੀ / ਮਹਿਲਾਵਾਂ (ਕੋਈ ਵੀ ਸ਼੍ਰੇਣੀ) ਅਤੇ ਸਹਿਕਾਰੀ ਸਭਾਵਾਂ ਲਈ 45 ਹਜ਼ਾਰ (60 ਫ਼ੀਸਦੀ) ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਦਫ਼ਤਰ ਸਹਾਇਕ ਡਾਇਰੈਕਟਰ, ਮੱਛੀ ਪਾਲਣ, ਐਸ ਏ ਐਸ ਨਗਰ, ਤੀਸਰੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਹਾਲੀ ਵੱਲੋਂ ਹਰ ਮਹੀਨੇ ਮੱਛੀ ਪਾਲਣ ਸਬੰਧੀ ਪੰਜ ਦਿਨਾਂ ਸਿਖਲਾਈ ਵੀ ਦਿੱਤੀ ਜਾਂਦੀ ਹੈ। ਇਸ ਲਈ ਜ਼ਿਲ੍ਹੇ ਦੇ ਚਾਹਵਾਨ ਵਿਅਕਤੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਿਖਲਾਈ ਅਤੇ ਮੱਛੀ ਪਾਲਣ ਕਿੱਤੇ ਨਾਲ ਸਬੰਧਤ ਸਬਸਿਡੀ ਆਧਾਰਿਤ ਪ੍ਰਾਜੈਕਟਾਂ ਦੀ ਪੁੱਛਗਿੱਛ ਲਈ ਦਫ਼ਤਰ (ਕਮਰਾ ਨੰਬਰ 438, 444) ਵਿਖੇ ਸੰਪਰਕ ਕਰਨ। ਇਹਨਾਂ ਪੋਜਊਟੀ ਲਈ ਆਪਣੇ ਖੋਜ ਪੱਤਰ ਅਰਜ਼ੀਆਂ ਦਫਤਰ ਨੂੰ ਸਹਾਇਕ ਡਾਇਰੈਕਟਰ ਜਾਂ ਪਾਤਰ ਐਸ.ਏ.ਐਸ. ਨਗਰ ਵਿਖੇ ਦਿੱਤੀਆਂ ਜਾ ਸਕਦੀਆਂ ਹਨ। ਵਧੇਰੇ ਜਾਣਕਾਰੀ ਲਈ ਫ਼ੋਨ ਨੰਬਰ 98559-11555, 78883-58290 ਅਤੇ 62802-87368 ਤੇ ਸੰਪਰਕ ਕੀਤਾ ਜਾ ਸਕਦਾ ਹੈ।

Scroll to Top