Subramanian

Swiss Open Badminton: ਭਾਰਤ ਦੇ ਸੁਬਰਾਮਨੀਅਮ ਨੇ ਦੁਨੀਆ ਦੇ ਚੋਟੀ ਦੇ ਖਿਡਾਰੀ ਨੂੰ ਹਰਾ ਕੇ ਟੂਰਨਾਮੈਂਟ ਤੋਂ ਕੀਤਾ ਬਾਹਰ

ਚੰਡੀਗੜ੍ਹ, 21 ਮਾਰਚ 2025: Swiss Open Badminton: ਭਾਰਤ ਦੇ ਸ਼ੰਕਰ ਮੁਥੁਸਾਮੀ ਸੁਬਰਾਮਨੀਅਮ (Sankar Muthusamy Subramanian) ਨੇ ਤਿੰਨ ਗੇਮਾਂ ਦੇ ਰੋਮਾਂਚਕ ਮੈਚ ‘ਚ ਡੈਨਮਾਰਕ ਦੇ ਵਿਸ਼ਵ ਨੰਬਰ ਦੋ ਐਂਡਰਸ ਐਂਟੋਨਸਨ ਨੂੰ ਹਰਾ ਕੇ ਯੋਨੇਕਸ ਸਵਿਸ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਹੈ |

21 ਸਾਲਾ ਸੁਬਰਾਮਨੀਅਨ (Sankar Muthusamy Subramanian) , ਜੋ ਕਿ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 2022 ਦੇ ਚਾਂਦੀ ਦਾ ਤਮਗਾ ਜੇਤੂ ਹੈ ਅਤੇ ਵਰਤਮਾਨ ‘ਚ ਵਿਸ਼ਵ ਵਿੱਚ 64ਵੇਂ ਸਥਾਨ ‘ਤੇ ਹੈ, ਉਨ੍ਹਾਂ ਨੇ ਆਪਣੇ ਸ਼ਾਨਦਾਰ ਬਚਾਅ ਅਤੇ ਪ੍ਰਭਾਵਸ਼ਾਲੀ ਸਮੈਸ਼ਾਂ ਦਾ ਪ੍ਰਦਰਸ਼ਨ ਕਰਦੇ ਹੋਏ ਤਿੰਨ ਵਾਰ ਦੇ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਨੂੰ 66 ਮਿੰਟਾਂ ‘ਚ 18-21, 21-12, 21-5 ਨਾਲ ਹਰਾ ਦਿੱਤਾ।

ਇਹ ਤਾਮਿਲਨਾਡੂ ਦੇ ਰਹਿਣ ਵਾਲੇ ਸੁਬਰਾਮਨੀਅਮ ਦੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਹੈ। ਸੁਬਰਾਮਨੀਅਮ ਦਾ ਅਗਲਾ ਵਿਰੋਧੀ ਫਰਾਂਸ ਦੇ ਵਿਸ਼ਵ ਨੰਬਰ 31 ਕ੍ਰਿਸਟੋ ਹੋਵੇਗਾ, ਜਿਸਨੇ ਇਸ ਸੀਜ਼ਨ ‘ਚ ਹੁਣ ਤੱਕ ਵਧੀਆ ਪ੍ਰਦਰਸ਼ਨ ਕੀਤਾ ਹੈ।

ਸੁਬਰਾਮਨੀਅਮ ਟੂਰਨਾਮੈਂਟ ‘ਚ ਇੱਕੋ ਇੱਕ ਭਾਰਤੀ ਸਿੰਗਲਜ਼ ਖਿਡਾਰੀ ਬਚਿਆ ਹੈ, ਜਦੋਂ ਕਿ ਤ੍ਰਿਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲਜ਼ ਜੋੜੀ ਵੀ ਕੁਆਰਟਰ ਫਾਈਨਲ ‘ਚ ਪਹੁੰਚ ਗਈ ਹੈ। ਦੁਨੀਆ ਦੀ ਨੌਂਵੇਂ ਨੰਬਰ ਦੀ ਭਾਰਤੀ ਜੋੜੀ ਨੇ ਵੀਰਵਾਰ ਨੂੰ ਖੇਡੇ ਗਏ ਮੈਚ ‘ਚ ਜਰਮਨੀ ਦੀ ਐਮਿਲੀ ਲੇਹਮੈਨ ਅਤੇ ਸੇਲਿਨ ਹੈਬਸ਼ ਨੂੰ 21-12, 21-8 ਨਾਲ ਹਰਾਇਆ।

Read More: Badminton player: ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਬੈਡਮਿੰਟਨ ਖਿਡਾਰਨ

Scroll to Top