ਚੰਡੀਗੜ੍ਹ, 22 ਮਾਰਚ 2023: ਵੱਖ-ਵੱਖ ਕਾਡਰਾਂ/ਵਿੰਗਾਂ ਵਿੱਚ ਸਬ-ਇੰਸਪੈਕਟਰਾਂ (ਐਸ.ਆਈਜ਼.) ਦੀਆਂ ਅਸਾਮੀਆਂ (Sub-Inspector Recruitment) ਲਈ ਮੈਰਿਟ ਸੂਚੀ ਅਪ੍ਰੈਲ 2023 ਦੇ ਪਹਿਲੇ ਹਫ਼ਤੇ ਵਿੱਚ ਜਾਰੀ ਹੋਣ ਦੀ ਆਸ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਪੰਜਾਬ ਪੁਲਿਸ ਦੇ ਬੁਲਾਰੇ ਨੇ ਬੁੱਧਵਾਰ ਨੂੰ ਦੱਸਿਆ ਕਿ ਪੰਜਾਬ ਪੁਲਿਸ ਦੇ ਚਾਰ ਕਾਡਰਾਂ/ਵਿੰਗਾਂ (ਇਨਵੈਸਟੀਗੇਸ਼ਨ, ਜ਼ਿਲ੍ਹਾ, ਆਰਮਡ ਪੁਲਿਸ ਅਤੇ ਇੰਟੈਲੀਜੈਂਸ) ਵਿੱਚ ਐਸ.ਆਈ. ਦੀ ਭਰਤੀ ਲਈ ਓ.ਐਮ.ਆਰ. ਅਧਾਰਤ ਟੈਸਟ 16 ਅਕਤੂਬਰ, 2022 ਨੂੰ ਸੂਬੇ ਦੇ ਵੱਖ-ਵੱਖ ਕੇਂਦਰਾਂ ਵਿੱਚ ਆਯੋਜਿਤ ਕਰਵਾਏ ਗਏ ਸਨ। ਬੁਲਾਰੇ ਨੇ ਦੱਸਿਆ ਕਿ ਮੈਰਿਟ ਸੂਚੀ ਤਿਆਰ ਕਰਨ ਦਾ ਕੰਮ ਪ੍ਰਕਿਰਿਆ ਅਧੀਨ ਹੈ ਅਤੇ ਅੰਤਿਮ ਨਤੀਜੇ ਅਪ੍ਰੈਲ, 2023 ਦੇ ਪਹਿਲੇ ਹਫ਼ਤੇ ਤੱਕ ਸਾਹਮਣੇ ਆ ਜਾਣਗੇ।
ਜਨਵਰੀ 18, 2025 11:23 ਪੂਃ ਦੁਃ