ਚੰਡੀਗੜ੍ਹ/ਮੋਹਾਲੀ 08 ਜੁਲਾਈ 2025: ਚੰਡੀਗੜ੍ਹ ਯੂਨੀਵਰਸਿਟੀ ’ਚ ਦੂਜੇ ਚਾਰ ਰੋਜ਼ਾ ’ਸੀਯੂ ਸਕਾਲਰਜ਼ ਸਮਿਟ-2025’ ਦੂਜੇ ਦਿਨ ਵੀ ਜਾਰੀ ਰਿਹਾ। ਸਮਿਟ ਦੇ ਦੂਜੇ ਦਿਨ ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਂਟਰੈਂਸ ਟੈਸਟ 2025 (ਸੀਯੂਸੀਈਟੀ 2025) ‘ਚ ਪਹਿਲੇ ਸਥਾਨ ‘ਤੇ ਆਉਣ ਵਾਲੇ 800 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਇਸ ਤੋਂ ਪਹਿਲਾ ਬੀਤੇ ਦਿਨ ਵੀ ਸਕਾਲਰਸ਼ਿਪ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਸੀ।
ਚੰਡੀਗੜ੍ਹ ਯੂਨੀਵਰਸਿਟੀ ਦੇ ਇਸ ਚਾਰ ਰੋਜ਼ਾ ਸਮਿਟ ਵਿਚ ਸੀਯੂਸੀਈਟੀ ਰਾਹੀ ਸਕਾਲਰਸ਼ਿਪ ਹਾਸਲ ਕਰਨ ਵਾਲੇ 3200 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਸ ਸਮਿਟ ਵਿੱਚ ਚੋਟੀ ਦੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫਰਮਾਂ ਦੇ ਸੀਈਓ, ਵਾਈਸ ਪ੍ਰੈਜ਼ੀਡੈਂਟ, ਇੰਡਸਟਰੀ ਲੀਡਰ, ਪ੍ਰਸਿੱਧ ਬਾਲੀਵੁੱਡ ਅਭਿਨੇਤਾ, ਰਾਜਨੀਤਿਕ ਹਸਤੀਆਂ ਅਤੇ ਪ੍ਰਸਿੱਧ ਕਲਾਕਾਰ ਹਿੱਸਾ ਲੈਣ ਅਤੇ ਪੈਨਲ ਚਰਚਾਵਾਂ ‘ਚ ਆਪਣੇ ਵਿਚਾਰ ਸਾਂਝੇ ਕਰਨ ਪਹੁੰਚ ਰਹੇ ਹਨ। ਸਮਿਟ ਦੇ ਦੂਜੇ ਦਿਨ ਸ਼ਾਮਲ ਹੋਣ ਵਾਲੇ ਪਤਵੰਤਿਆਂ ‘ਚ ਮੁੱਖ ਮਹਿਮਾਨ ਵਜੋਂ ਹਰਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਰੇਖਾ ਸ਼ਰਮਾ ਪਹੁੰਚੇ, ਉਨ੍ਹਾਂ ਦੇ ਇਲਾਵਾ ਅਮਨ ਸੋਨੀ, ਰੀਜਨਲ ਹੈਡ ਐਚ.ਆਰ. ਓਯੋ ਰੂਮਜ਼, ਰਜਿਤ ਸਿੱਕਾ, ਰੀਜ਼ਨਲ ਹੈਡ ਅਕਾਦਮਿਕ ਗੱਠਜੋੜ ਇੰਡੀਆ ਨੌਰਥ, ਟੀ.ਸੀ.ਐੱਸ, ਭਾਰਤੀ ਕਲਾਸੀਕਲ ਗਾਇਕਾ ਅਭਿਲਿਪਸਾ ਪਾਂਡਾ; ਅਤੇ ਭਾਰਤੀ ਰੈਪਰ ਰੋਹਿਤ ਕੁਮਾਰ ਚੌਧਰੀ ਹਜ਼ਾਰ ਰਹੇ।
ਭਾਰਤ ਦੀ ਮੋਹਰੀ ਪ੍ਰਾਈਵੇਟ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ ਦਾ ਇਹ ਸਮਿਟ ਹੋਣਹਾਰ ਵਿਦਿਆਰਥੀਆਂ ਦੀਆਂ ਅਕਾਦਮਿਕ ਪ੍ਰਾਪਤੀਆਂ ਨੂੰ ਸਨਮਾਨਿਤ ਕਰਨ ਅਤੇ ਉਨ੍ਹਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਨ ਦੀ ਦਿਸ਼ਾ ‘ਚ ਇੱਕ ਮਹੱਤਵਪੂਰਨ ਯਤਨ ਹੈ।ਚੰਡੀਗੜ੍ਹ ਯੂਨੀਵਰਸਿਟੀ 170 ਕਰੋੜ ਰੁਪਏ ਦੀ ਸਾਲਾਨਾ ਸਕਾਲਰਸ਼ਿਪ ਪ੍ਰਦਾਨ ਕਰਕੇ ਹੋਣਹਾਰ ਅਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ।
ਦੂਜੇ ਸੀਯੂ ਸਕਾਲਰਜ਼ ਸਮਿਟ ਦੇ ਦੂਜੇ ਦਿਨ ਜਿਨ੍ਹਾਂ 800 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਉਨ੍ਹਾਂ ’ਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਦਿੱਲੀ, ਬਿਹਾਰ, ਰਾਜਸਥਾਨ, ਜੰਮੂ-ਕਸ਼ਮੀਰ, ਉੱਤਰਾਖੰਡ, ਮੱਧ ਪ੍ਰਦੇਸ਼, ਝਾਰਖੰਡ, ਛੱਤੀਸਗੜ੍ਹ, ਨੌਰਥ ਈਸਟ, ਮਹਾਰਾਸ਼ਟਰ, ਉੜੀਸਾ, ਕੇਰਲਾ, ਆਂਧਰਾ ਪ੍ਰਦੇਸ਼ ਅਤੇ ਹੋਰ ਰਾਜਾਂ ਦੇ ਵਿਦਿਆਰਥੀ ਵੀ ਸ਼ਾਮਲ ਰਹੇ।
“ਸੀਯੂ ਸਕਾਲਰਜ਼ ਸਮਿਟ-2025“ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਪਹੁੰਚੀ ਹਰਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਰੇਖਾ ਸ਼ਰਮਾ ਨੇ ਸਕਾਲਰਸ਼ਿਪ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਖੁਲੀਆਂ ਅੱਖਾਂ ਨਾਲ ਵੱਡੇ ਸੁਪਨੇ ਦੇਖਣ ਅਤੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਸਕਾਲਰਸ਼ਿਪ ਰਾਹੀ ਉਨ੍ਹਾਂ ਦੀ ਇਸ ਚਿੰਤਾ ਨੂੰ ਖਤਮ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਪੜਾਈ ਲਈ ਪੈਸੇ ਕਿੱਥੋ ਲੈ ਕੇ ਆਉਣੇ ਹਨ ਅਤੇ ਹੁਣ ਉਨ੍ਹਾਂ ਨੇ ਸਿਰਫ਼ ਮਿਹਨਤ ਕਰਨੀ ਹੈ।
ਰੇਖਾ ਸ਼ਰਮਾ ਨੇ ਕਿਹਾ ਕਿ ਅੱਜ ਵਿਦਿਆਰਥੀਆਂ ਨੂੰ ਸਿੱਖਿਆ ਸੰਸਥਾਨਾਂ ਦੁਆਰਾ ਬਹੁਤ ਸਾਰੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜੋ ਪਹਿਲਾ ਉਪਲਭਦ ਨਹੀ ਸਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਜੋ ਪਲੇਟਫਾਰਮ ਦੇ ਰਹੀ ਹੈ ਉਸ ਰਾਹੀ ਉਨ੍ਹਾਂ ਨੂੰ ਆਪਣੇ ਟੀਚੇ ਤੱਕ ਪਹੁੰਚਣਾ ਸੁਖਾਲਾ ਹੋ ਗਿਆ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਨ ਅਤੇ ਸਭ ਤੋਂ ਪਹਿਲਾ ਰਾਸ਼ਟਰ ਨੂੰ ਰੱਖਣ ਦੀ ਸਲਾਹ ਦਿੱਤੀ।
ਉਨ੍ਹਾਂ ਕਿਹਾ ਕਿ ਅਜ਼ਾਦੀ ਤੋਂ ਬਾਅਦ ਵੀ ਰਾਸ਼ਟਰ ਨੂੰ ਸਭ ਤੋਂ ਉਪਰ ਰੱਖਣ ਵਾਲੀ ਰਾਜਨੀਤੀ ਨਹੀ ਸੀ ਪਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਰਾਸ਼ਟਰ ਨੂੰ ਸਭ ਤੋਂ ਉਪਰ ਦੇਖਿਆ ਜਾਂਦਾ ਹੈ ਅਤੇ ਰਾਜਨੀਤਿਕ ਲੀਡਰ ਲੋਕਾਂ ਦੇ ਹਿੱਤਾਂ ਲਈ ਕੰਮ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਿਲਾ ਸ਼ਕਤੀਕਰਨ ਦੀ ਨਹੀ ਸਗੋਂ ਮਹਿਲਾਵਾਂ ਦੁਆਰਾ ਸ਼ਕਤੀਕਰਨ ਦੀ ਗੱਲ ਕਰਦੇ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਹੁਣ ਤੱਕ 64 ਹਜ਼ਾਰ ਲੜਕੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕਰ ਚੁੱਕੀ ਹੈ।ਅੱਜ ਕੇਂਦਰ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਾਲੇ ਬਨਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ, ਸਕਿੱਲ ਇੰਡੀਆ, ਡਿਜੀਟਲ ਇੰਡੀਆ, ਪੀਐਮ ਮੁਦਰਾ ਯੋਜਨਾ, ਮੇਕ ਇੰਨ ਇੰਡੀਆ, ਅਤੇ ਸਟਾਰਟਅੱਪਸ ਲਈ ਬਿਹਤਰ ਮਹੌਲ ਸਰਕਾਰ ਦੇ ਵੱਡੇ ਉਪਰਾਲੇ ਹਨ।
ਇਸ ਦੌਰਾਨ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਦੇਸ਼ ਭਰ ਤੋਂ ਆਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਸਭ ਤੋਂ ਵੱਡਾ ਨਿਵੇਸ਼ ਸਾਡੇ ਵਿਦਿਆਰਥੀਆਂ ਅਤੇ ਉਨ੍ਹਾਂ ਦੀ ਯੋਗਤਾ ‘ਚ ਹੈ।ਚੰਡੀਗੜ੍ਹ ਯੂਨੀਵਰਸਿਟੀ ਦੀ ਸਥਾਪਨਾ ਦਾ ਸੁਪਨਾ ਸਿਰਫ਼ ਇੱਕ ਸਿੱਖਿਆ ਸੰਸਥਾਨ ਬਣਾਉਣਾ ਨਹੀਂ ਸੀ, ਸਗੋਂ ਭਾਰਤ ਨੂੰ ਇੱਕ ਵਰਲਡ-ਕਲਾਸ ਯੂਨੀਵਰਸਿਟੀ ਦੇਣਾ ਸੀ।ਸਿਰਫ਼ 13 ਸਾਲਾਂ ‘ਚ ਚੰਡੀਗੜ੍ਹ ਯੂਨੀਵਰਸਿਟੀ ਨੇ ਗਲੋਬਲ ਰੈਂਕਿੰਗ ‘ਚ ਇਤਿਹਾਸਕ ਸਥਾਨ ਹਾਸਲ ਕੀਤਾ ਹੈ ਅਤੇ ਖੇਡਾਂ, ਖੋਜ, ਪਲੇਸਮੈਂਟਾਂ, ਸੱਭਿਆਚਾਰ ਜਿਹੇ ਸਾਰੇ ਖੇਤਰਾਂ ‘ਚ ਅੱਵਲ ਸਥਾਨ ’ਤੇ ਰਹੀ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ 550 ਦੁਨੀਆਂ ਦੀਆਂ ਉੱਚ ਪੱਧਰੀ ਯੂਨੀਵਰਸਿਟੀਆਂ ਨਾਲ ਐਮਓਯੂ ਸਥਾਪਤ ਕੀਤੇ ਹਨ ਅਤੇ ਸਭ ਤੋਂ ਵੱਧ ਪਲੇਸਮੈਂਟ ਪੈਕੇਜ ਸਮੇਤ 350 ਤੋਂ ਵੱਧ ਕੰਪਨੀਆਂ ਦੇ ਸੀਈਓ ਯੂਨੀਵਰਸਿਟੀ ਬੋਰਡ ਦੇ ਮੈਂਬਰ ਹਨ।ਅਸੀਂ ਮੰਨਦੇ ਹਾਂ ਕਿ ਸਕਾਲਰਸ਼ਿਪ ਕੇਵਲ ਆਰਥਿਕ ਸਹਾਇਤਾ ਨਹੀਂ, ਸਗੋਂ ਵਿਦਿਆਰਥੀਆਂ ਦੇ ਸੁਪਨਿਆਂ ਦਾ ਸਨਮਾਨ ਹੈ।ਇਹੀ ਕਾਰਨ ਹੈ ਕਿ ਅੱਜ ਸਾਰੇ ਸੂਬਿਆਂ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਨੂੰ ਚੁਣਿਆ ਹੈ ਅਤੇ ਦੇਸ਼ ਭਰ ਦਾ ਟੌਪ ਟੈਲੈਂਟ ਇੱਥੋਂ ਹੀ ਅੱਗੇ ਵਧਣਾ ਹੈ।
ਉਨ੍ਹਾਂ ਕਿਹਾ ਕਿ ਇਹ ਪਹਿਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ‘ਚ ਇੱਕ ਵੱਡਾ ਕਦਮ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਨੌਜਵਾਨਾਂ ‘ਚ ਨਿਵੇਸ਼ ਕਰਨਾ ਹੋਵੇਗਾ।ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ‘ਚ ਸਦੀ ਪੂਰੀ ਕਰਨ ਤੋਂ ਪਹਿਲਾਂ ਹੀ ਅਸੀਂ ਦੁਨੀਆ ਲਈ ਵਿਕਸਿਤ ਰਾਸ਼ਟਰ ਬਣਾਂਗੇ।
ਚੰਡੀਗੜ੍ਹ ਯੂਨੀਵਰਸਿਟੀ ਦੇ ਦੂਜੇ ਚਾਰ ਰੋਜ਼ਾ “ਸੀਯੂ ਸਕਾਲਰਜ਼ ਸਮਿਟ-2025“ ਦੇ ਦੂਜੇ ਦਿਨ ਵਿਦਿਆਰਥੀਆਂ ਨਾਲ ਪੈਨਲ ਚਰਚਾ ਲਈ ਪਹੁੰਚੇ ਓਯੋ ਰੂਮਜ਼ ਦੇ ਰੀਜ਼ਨਲ ਐਚ.ਆਰ. ਮੁਖੀ, ਅਮਨ ਸੋਨੀ ਨੇ ਕਿਹਾ ਇਸ ਯੁੱਗ ਵਿੱਚ ਅਸੀਂ ਦੇਖਦੇ ਹਾਂ ਕਿ ਹਰ ਖੇਤਰ ਵਿੱਚ ਨਵੀਆਂ ਚੀਜ਼ਾਂ ਆ ਰਹੀਆਂ ਹਨ।ਇਸ ਲਈ ਸਾਨੂ ਨਵੀਨਤਮ ਝਾਨਾਂ ਨਾਲ ਅਪਡੇਟ ਰਹਿਣਾ ਚਾਹੀਦਾ ਹੈ ਅਤੇ ਸਾਰੀ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ, ਤਾਂ ਹੀ ਆਪਣੇ ਕਰੀਅਰ ‘ਚ ਇੱਕ ਸਫਲ ਵਿਅਕਤੀ ਬਣਿਆ ਜਾ ਸਕਦਾ ਹੈ।
ਵਿਦਿਆਰਥੀਆਂ ਨੂੰ ਆਪਣੇ ਨਿਸ਼ਾਨੇ ਦਾ ਪਿੱਛਾ ਕਰਨ ਲਈ ਕਹਿੰਦਿਆਂ, ਸੋਨੀ ਨੇ ਕਿਹਾ, ਜਦੋਂ ਤੱਕ ਤੁਸੀਂ ਜੀਵਤ ਹੋ, ਆਪਣੇ ਜਨੂੰਨ ਨੂੰ ਜ਼ਿੰਦਾ ਰੱਖੋ। ਆਪਣੇ ਜਨੂੰਨ ਨੂੰ ਕਦੇ ਮਰਨ ਨਾ ਦਿਓ। ਇਹ ਤੁਹਾਡਾ ਜਨੂੰਨ ਹੀ ਹੈ ਜੋ ਤੁਹਾਨੂੰ ਜਵਾਨ ਅਤੇ ਊਰਜਾਵਾਨ ਰੱਖੇਗਾ। ਤੁਹਾਡਾ ਜਨੂੰਨ ਤੁਹਾਨੂੰ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਲੈ ਜਾਵੇਗਾ। ਆਪਣੇ ਜਨੂੰਨ ਨੂੰ ਕਦੇ ਮਰਨ ਨਾ ਦਿਓ। ਅੱਜ ਦੀ ਜ਼ਿੰਦਗੀ ‘ਚ ਹਰ ਚੀਜ਼ ਇੱਕ ਨਵੀਂ ਸਿੱਖਿਆ ਦੇ ਰਹੀ ਹੈ।
ਇਸ ਦੌਰਾਨ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਦੇ ਅਕਾਦਮਿਕ ਗੱਠਜੋੜ (ਭਾਰਤ ਉੱਤਰ) ਦੇ ਰੀਜਨਲ ਹੈਡ, ਰਜਿਤ ਸਿੱਕਾ ਨੇ ਕਿਹਾ, ਅੱਜ ਸਫਲਤਾ ਦਾ ਸਿਰਫ਼ ਇੱਕ ਹੀ ਮੰਤਰ ਹੈ, ਜੋ ਹੈ ਸਿੱਖੋ, ਭੁੱਲੋ ਅਤੇ ਮੁੜ ਸਿੱਖੋ, ਕਿਉਂਕਿ ਜੋ ਅੱਜ ਪ੍ਰਸੰਗਿਕ ਹੈ, ਹੋ ਸਕਦਾ ਹੈ ਉਹ ਕੱਲ੍ਹ ਨਾ ਹੋਵੇ। ਇਸ ਲਈ ਤੁਹਾਨੂੰ ਡਿਜੀਟਲ ਯੁੱਗ ਵਿੱਚ ਲਗਾਤਾਰ ਸਿੱਖਦੇ ਰਹਿਣਾ ਪਵੇਗਾ, ਜਦੋਂ ਸਭ ਕੁਝ ਮੋਬਾਈਲ ਫੋਨ ’ਤੇ ਉਪਲਬਧ ਹੈ।ਜਦੋਂ ਸਿੱਖਣ ਦੀ ਇੱਛਾ ਹੋਵੇ, ਤਾਂ ਅਸਮਾਨ ਦੀ ਕੋਈ ਹੱਦ ਨਹੀਂ ਹੈ।
Read More: ਸੀਜੀਸੀ ਝੰਜੇੜੀ, ਮੋਹਾਲੀ ਨੇ ਅੰਤਰਰਾਸ਼ਟਰੀ ਅਧਿਆਪਨ ਉੱਤਮਤਾ ਪ੍ਰੋਗਰਾਮ 2025 ਦੀ ਕੀਤੀ ਮੇਜ਼ਬਾਨੀ