June 30, 2024 5:07 pm
Students

ਮਾਨਸਾ ਵਿਖੇ ਪ੍ਰਾਈਵੇਟ ਬੱਸਾਂ ਦੀ ਧੱਕਾਸ਼ਾਹੀ ਵਿਰੁੱਧ ਸੜਕਾਂ ‘ਤੇ ਉੱਤਰੇ ਵਿਦਿਆਰਥੀ

ਮਾਨਸਾ, 27 ਸਤੰਬਰ 2023: ਮਾਨਸਾ ਦੇ ਨਹਿਰੂ ਮੈਂਮੋਰੀਅਲ ਕਾਲਜ ਦੇ ਵਿੱਚ ਅੱਜ ਵਿਦਿਆਰਥੀਆਂ (Students) ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਲੈ ਕੇ ਯੂਥ ਪਾਰਲੀਮੈਂਟ ਕਰਵਾਈ ਗਈ | ਇਸ ਦੌਰਾਨ ਸਟੂਡੈਂਟ ਪਾਵਰ ਆਫ ਪੰਜਾਬ ਵੱਲੋਂ ਵਿਦਿਆਰਥੀਆਂ ਦੀ ਯੂਥ ਪਾਰਲੀਮੈਂਟ ਸੱਦੀ ਗਈ ਤੇ ਇਸ ਦੌਰਾਨ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਰੋਸ ਮਾਰਚ ਕੀਤਾ ਗਿਆ।

ਵਿਦਿਆਰਥੀ (Students) ਰੋਸ ਮਾਰਚ ਦੇ ਵਿੱਚ ਨਹਿਰੂ ਮੈਮੋਰੀਅਲ ਕਾਲਜ ਦੇ ਵਿਦਿਆਰਥੀ ਅਤੇ ਮਾਤਾ ਸੁੰਦਰੀ ਕਾਲਜ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਵਿਦਿਆਰਥੀ ਆਗੂ ਨੇ ਦੱਸਿਆ ਕਿ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਪ੍ਰਾਈਵੇਟ ਬੱਸਾਂ ਵਾਲੇ ਵਿਦਿਆਰਥੀਆਂ ਦੇ ਨਾਲ ਗੁੰਡਾਗਰਦੀ ਕਰਦੇ ਹਨ ਜਦੋਂ ਕਿ 2015 ਦੇ ਵਿੱਚ ਵਿਦਿਆਰਥੀਆਂ ਦੇ ਨਾਲ ਇੱਕ ਸਮਝੌਤਾ ਹੋਇਆ ਸੀ ਕਿ ਵਿਦਿਆਰਥੀਆਂ ਦੀ ਅੱਧੀ ਟਿਕਟ ਲੱਗੇਗੀ ਪਰ ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਦੇ ਰੱਖੇ ਗਏ ਵਿਅਕਤੀ ਵਿਦਿਆਰਥੀਆਂ ਦੀ ਪੂਰੀ ਟਿਕਟ ਕੱਟਣ ਦੀ ਜਿੱਦ ਨੂੰ ਲੈ ਕੇ ਲੜਕੀਆਂ ਨੂੰ ਰਸਤੇ ਦੇ ਵਿਚਕਾਰ ਹੀ ਉਤਾਰ ਦਿੰਦੇ ਹਨ।

ਇਸ ਤੋਂ ਇਲਾਵਾ ਵਿਦਿਆਰਥੀਆਂ (Students) ਦੇ ਰੁਕੇ ਹੋਏ ਵਜੀਫੇ ਜਾਰੀ ਕੀਤੇ ਜਾਣ ਤਾਂ ਕਿ ਵਿਦਿਆਰਥੀ ਆਪਣੀ ਪੜ੍ਹਾਈ ਨੂੰ ਨਿਰੰਤਰ ਜਾਰੀ ਰੱਖ ਸਕਣ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵਿਦਿਆਰਥੀਆਂ ਦੀ ਵੱਡੇ ਪੱਧਰ ਤੇ ਰੀਪੀਅਰ ‘ਤੇ ਆਰ.ਐਲ.ਐਫ ਕੱਢੀ ਜਾਂਦੀ ਹੈ | ਜਿਸ ਨਾਲ ਵਿਦਿਆਰਥੀਆਂ ਦਾ ਭਵਿੱਖ ਖ਼ਰਾਬ ਹੋ ਰਿਹਾ ਹੈ | ਉਨਾਂ ਕਿਹਾ ਕਿ ਅੱਜ ਸਰਕਾਰ ਦੇ ਨਾਮ ਵਿਦਿਆਰਥੀਆਂ ਵੱਲੋਂ ਮੰਗ ਪੱਤਰ ਡਿਪਟੀ ਕਮਿਸ਼ਨਰ ਮਾਨਸਾ ਨੂੰ ਦਿੱਤਾ ਜਾ ਰਿਹਾ ਹੈ, ਜੇਕਰ ਜਲਦ ਹੀ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ।