ਖਰੜ, 15 ਫ਼ਰਵਰੀ : ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਦੇ ਇਲੈਕਟ੍ਰੀਕਲ (Electrical and Civil Engineering) ਅਤੇ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਲੇਮਿਨ ਟੈਕ ਯੂਨੀਵਰਸਿਟੀ ਰੋਪੜ ਵਿਖੇ ਕਰਵਾਈ ਗਈ ਰਾਸ਼ਟਰੀ ਕਨਵੈਨਸ਼ਨ ਵਿੱਚ ਕਾਲਜ ਦੀ ਪ੍ਰਿੰਸੀਪਲ ਰਕਸ਼ਾ ਕਿਰਨ ਦੀ ਅਗਵਾਈ ਵਿਚ ਹਿੱਸਾ ਲਿਆ।
ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਅਰਮਾਨ, ਕੌਸ਼ਲ ਅਤੇ ਅਦਿਤਿਆ ਨੇ ਵਿਭਾਗ ਦੇ ਮੁਖੀ ਡਾ. ਅੰਸ਼ੂ ਸ਼ਰਮਾ ਦੀ ਨਿਰਦੇਸ਼ਨਾ ਹੇਠ ਟੈਕਨੀਕਲ ਪੋਸਟਰ ਮੁਕਾਬਲੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀ ਗੁਰਪ੍ਰੀਤ ਕੌਰ, ਅਰਸ਼ਦੀਪ ਕੌਰ, ਪਰਾਂਜਲ ਅਤੇ ਸ਼ਸ਼ੀਪਾਲ ਨੇ ਵਿਭਾਗ ਦੇ ਅਫਸਰ ਇੰਚਾਰਜ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਦੀ ਨਿਰਦੇਸ਼ਨਾ ਹੇਠ ਗ੍ਰੀਨ ਬਿਲਡਿੰਗ ਸਿਵਲ ਇੰਜੀਨੀਅਰਿੰਗ ਦਾ ਭਵਿੱਖ, ਵਿਸ਼ੇ ਤੇ ਫਾਇਨਲ ਰਾਊਂਡ ਵਿਚ ਪ੍ਰਵੇਸ਼ ਕੀਤਾ।
ਕਾਲਜ ਦੇ ਪ੍ਰਿੰਸੀਪਲ ਰਕਸ਼ਾ ਕਿਰਨ ਵੱਲੋਂ ਜੇਤੂ ਵਿਦਿਆਰਥੀਆਂ ਦਾ ਕਾਲਜ ਪਹੁੰਚਣ ਤੇ ਸਨਮਾਨ ਕੀਤਾ ਅਤੇ ਪੌਲੀਟੈਕਨਿਕ ਦੇ ਵਿਦਿਆਰਥੀਆਂ ਦੀ ਰਾਸ਼ਟਰੀ ਪੱਧਰ ਦੀ ਕਨਵੈਨਸ਼ਨ ਤੱਕ ਪਹੁੰਚਾਉਣ ਲਈ ਇਲੈਕਟ੍ਰੀਕਲ ਅਤੇ ਸਿਵਲ ਇੰਜੀਨੀਅਰਿੰਗ ਦੇ ਅਧਿਆਪਕਾਂ ਦੇ ਯਤਨਾਂ ਨੂੰ ਮੀਲ ਪੱਥਰ ਦੱਸਿਆ।
Read More: ਡਾ. ਬਲਜੀਤ ਕੌਰ ਨੇ 1.50 ਲੱਖ ਗੈਲਨ ਦੀ ਸਮਰੱਥਾ ਵਾਲੀ ਉਚੀ ਟੈਂਕੀ ਦੇ ਕੰਮ ਦੀ ਕੀਤੀ ਸ਼ੁਰੂਆਤ