ਚੰਡੀਗੜ੍ਹ, 18 ਅਪ੍ਰੈਲ 2025: ਸਾਲ 2025 ਦਾ ਅਪ੍ਰੈਲ ਮਹੀਨਾ ਸਕੂਲ ਅਤੇ ਕਾਲਜ਼ ਦੇ ਵਿਦਿਆਰਥੀਆਂ ਸਰਕਾਰੀ ਛੁੱਟੀਆਂ ਨਾਲ ਮੋਜ਼ ਰਹੀਆਂ | ਇਸ ਅਪ੍ਰੈਲ ਮਹੀਨੇ ਸੱਤ ਸਰਕਾਰੀ ਛੁੱਟੀਆਂ ਕਾਰਨ ਸਕੂਲ, ਕਾਲਜ ਅਤੇ ਹੋਰ ਸਰਕਾਰੀ ਅਦਾਰੇ ‘ਚ ਵੀ ਸਰਕਾਰੀ ਛੁੱਟੀ ਰਹੀ | ਪੰਜਾਬ ਸਰਕਾਰ ਨੇ ਈਸਾਈ ਭਾਈਚਾਰੇ ਵੱਲੋਂ ਮਨਾਏ ਜਾਂਦੇ ‘ਗੁੱਡ ਫਰਾਈਡੇ’ ਮੌਕੇ 18 ਅਪ੍ਰੈਲ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ |
ਇਸਤੋਂ ਪਹਿਲਾਂ ਪੰਜਾਬ ਸਰਕਾਰ ਨੇ 6 ਅਪ੍ਰੈਲ ਨੂੰ ਰਾਮ ਨੌਵੀ, 08 ਅਪ੍ਰੈਲ ਨੂੰ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਹਾੜੇ ‘ਤੇ, 10 ਅਪ੍ਰੈਲ ਨੂੰ ਸਵਾਮੀ ਮਹਾਵੀਰ ਜਯੰਤੀ, 13 ਅਪ੍ਰੈਲ ਨੂੰ ਵਿਸਾਖੀ ਅਤੇ ਖ਼ਾਲਸਾ ਪੰਥ ਸਾਜਨਾ ਦਿਹਾੜੇ ‘ਤੇ , 14 ਅਪ੍ਰੈਲ ਨੂੰ ਬਾਬਾ ਸਾਹਿਬ ਡਾ.ਅੰਬੇਡਕਰ ਜਯੰਤੀ ‘ਤੇ ਸਰਕਾਰੀ ਛੁੱਟੀ ਐਲਾਨੀ ਗਈ |
ਇਸਦੇ ਨਾਲ ਹੀ ਹੁਣ ਪੰਜਾਬ ਸਰਕਾਰ ਨੇ 29 ਅਪ੍ਰੈਲ ਦਿਨ ਮੰਗਲਵਾਰ ਨੂੰ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੇ ਜਨਮ ਦਿਵਸ ‘ਤੇ ਪੰਜਾਬ ‘ਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ | ਇਸ ਦਿਨ ਪੰਜਾਬ ਸਮੇਤ ਦੇਸ਼ ਭਰ ‘ਚ ਭਗਵਾਨ ਸ੍ਰੀ ਪਰਸ਼ੂਰਾਮ ਜੀ ਦਾ ਜਨਮ ਉਤਸ਼ਵ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ | ਇਸ ਦਿਨ ਪੰਜਾਬ ਭਰ ਦੇ ਸਕੂਲ ਅਤੇ ਕਾਲਜ਼ਾ ‘ਚ ਸਰਕਾਰੀ ਛੁੱਟੀ ਰਹੇਗੀ |
Read More: Complete Punjab Holidays List: ਜਨਤਕ ਛੁੱਟੀ ਪੰਜਾਬ 2025 ਸੰਬੰਧੀ ਪੜ੍ਹੋ ਪੂਰੇ ਵੇਰਵੇ