July 4, 2024 9:21 pm
Earthquake, tsunami alert issued in Alaska

ਫਿਲੀਪੀਨਜ਼ ‘ਚ ਭੂਚਾਲ ਦੇ ਤੇਜ਼ ਝਟਕੇ ਕੀਤੇ ਗਏ ਮਹਿਸੂਸ

ਚੰਡੀਗੜ੍ਹ:23,ਜੁਲਾਈ

ਫਿਲੀਪੀਨਜ਼ ਵਿਚ ਸ਼ਨਿੱਚਰਵਾਰ ਨੂੰ ਸਵੇਰੇ ਜ਼ੋਰਦਾਰ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਜਿਸ ਦੌਰਾਨ ਲੋਕਾਂ ‘ਚ ਹਲਚਲ ਮਚ ਗਈ ਅਤੇ ਆਪੋ-ਆਪਣੇ ਘਰਾਂ ‘ਚੋਂ ਬਾਹਰ ਆ ਗਏ । ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.7 ਸੀ। ਹਾਲਾਂਕਿ ਇਸ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ |।ਫਿਲੀਪੀਨਜ਼ ਦੇ ਰਾਸ਼ਟਰੀ ਭੂਚਾਲ ਕੇਂਦਰ ਨੇ ਕਿਹਾ ਕਿ 6.7 ਤੀਬਰਤਾ ਦਾ ਭੂਚਾਲ ਲੁਜ਼ੋਨ ਦੇ ਮੁੱਖ ਟਾਪੂ ਵਿਚ ਸਵੇਰੇ 4:48 ‘ਤੇ ਆਇਆ। ਜ਼ਿਕਰਯੋਗ ਹੈ ਕਿ ਇਸ ਦਾ ਕੇਂਦਰ ਧਰਤੀ ਤੋਂ ਹੇਠਾਂ 112 ਕਿਲੋਮੀਟਰ ਅੰਦਰ ਸੀ।