ਚੰਡੀਗੜ੍ਹ, 28 ਮਾਰਚ 2025: ਮਿਆਂਮਾਰ (Myanmar) ‘ਚ ਆਏ ਤੇਜ਼ ਭੂਚਾਲ ਨੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ । ਭੂਚਾਲ ਇੰਨੇ ਤੇਜ਼ ਸਨ ਕਿ ਲੋਕ ਘਬਰਾ ਕੇ ਆਪਣੇ ਘਰਾਂ ਅਤੇ ਦਫਤਰਾਂ ਤੋਂ ਬਾਹਰ ਆ ਗਏ। ਦੱਸਿਆ ਜਾ ਰਿਹਾ ਕਿ ਹੁਣ ਤੱਕ ਇੱਥੇ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ। ਦੋਵਾਂ ਭੂਚਾਲਾਂ ਦੀ ਤੀਬਰਤਾ ਲਗਭਗ ਛੇ ਅਤੇ ਸੱਤ ਮਾਪੀ ਗਈ। ਭੂਚਾਲ ਦੇ ਝਟਕੇ ਥਾਈਲੈਂਡ ਤੱਕ ਮਹਿਸੂਸ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਭੂਚਾਲ ਦਾ ਸਭ ਤੋਂ ਵੱਧ ਪ੍ਰਭਾਵ ਬੈਂਕਾਕ ‘ਚ ਦੇਖਿਆ ਗਿਆ, ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੇ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.2 ਮਾਪੀ ਗਈ। ਕੁਝ ਰਿਪੋਰਟਾਂ ਦਾਅਵਾ ਕਰ ਰਹੀਆਂ ਹਨ ਕਿ ਮਿਆਂਮਾਰ ‘ਚ ਰੁਕ-ਰੁਕ ਕੇ ਭੂਚਾਲ ਆ ਰਹੇ ਹਨ। ਇਸਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ।
ਕੁਝ ਨਿਊਜ਼ ਏਜੰਸੀਆਂ ਨੇ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਮਿਆਂਮਾਰ ‘ਚ 7.7 ਅਤੇ 6.4 ਤੀਬਰਤਾ ਦੇ ਲਗਾਤਾਰ ਦੋ ਭੂਚਾਲ ਆਏ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਿਆਂਮਾਰ (Myanmar) ਦੇ ਮਾਂਡਲੇ ‘ਚ ਇਰਾਵਦੀ ਨਦੀ ‘ਤੇ ਬਣਿਆ ਮਸ਼ਹੂਰ ਆਵਾ ਪੁਲ ਢਹਿ ਗਿਆ ਹੈ। ਭੂਚਾਲ ‘ਚ ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਭੂਚਾਲ ਇੰਨਾ ਤੇਜ਼ ਸੀ ਕਿ ਇਸਦੇ ਝਟਕੇ ਲਗਭਗ 900 ਕਿਲੋਮੀਟਰ ਦੂਰ ਬੈਂਕਾਕ ‘ਚ ਵੀ ਮਹਿਸੂਸ ਕੀਤੇ ਗਏ।
Read More: Haryana: ਫਰੀਦਾਬਾਦ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ