July 4, 2024 9:26 pm
Dushyant Chautala

ਰਜਿਸਟਰੀਆਂ ਕਰਨ ‘ਚ ਗੜਬੜੀ ਹੋਈ ਤਾਂ ਹੋਵੇਗੀ ਸਖ਼ਤ ਕਾਰਵਾਈ: ਡਿਪਟੀ CM ਦੁਸ਼ਯੰਤ ਚੌਟਾਲਾ

ਚੰਡੀਗੜ੍ਹ, 21 ਫਰਵਰੀ 2024: ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਰਜਿਸਟਰੀਆਂ ਦੇ ਮੁੱਦੇ ਨੂੰ ਅਹਿਮ ਦੱਸਦੇ ਹੋਏ ਕਿਹਾ ਕਿ ਜੇਕਰ ਸੂਬੇ ਵਿਚ ਕਿਤੇ ਵੀ ਰਜਿਸਟਰੀਆਂ ਦੇ ਕਰਨ ਵਿਚ ਗੜਬੜੀ ਹੋਈ ਹੈ। ਜਿਸ ਨੂੰ ਵੀ ਪ੍ਰੋਪਰਟੀ ਦੀ ਅਵੈਧ ਟ੍ਰਾਂਜੈਕਸਨ ਹੋਈ ਹੈ ਤਾਂ ਉਸ ਦੀ ਡਿਟੇਲ ਦੇਣ। ਸਰਕਾਰ ਇਸ ਦੀ ਜਾਂਚ ਕਰਵਾਏਗੀ ਅਤੇ ਦੋਸ਼ੀ ਪਾਏ ਜਾਣ ‘ਤੇ ਕਾਰਵਾਈ ਕੀਤੀ ਜਾਵੇਗੀ।

ਡਿਪਟੀ ਮੁੱਖ ਮੰਤਰੀ (Dushyant Chautala) ਨੇ ਇਹ ਗੱਲ ਅੱਜ ਹਰਿਆਣਾ ਵਿਧਾਨ ਸਭਾ ਵਿਚ ਬਜਟ ਇਜਲਾਸ 2024 ਦੌਰਾਨ ਇਕ ਸਵਾਲ ਦੇ ਜਵਾਬ ਵਿਚ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਹਜ਼ਾਰਾਂ ਕਲੋਨੀਆਂ ਨੂੰ ਵੈਧ ਕੀਤਾ ਗਿਆ ਹੈ। ਜਿਨ੍ਹਾਂ ਦੀ ਪ੍ਰੋਪਰਟੀ ਆਈਡੀ ਵੀ ਬਣਾਈ ਗਈ ਹੈ। ਨੋ ਡਿਯੂਜ ਮਿਲਣ ‘ਤੇ ਰਜਿਸਟਰੀ ਕਰ ਦਿੱਤੀ ਜਾਂਦੀ ਹੈ। ਰੈਵੀਨਿਯੂ ਵਿਭਾਗ ਦੇ ਰਿਕਾਰਡ ਨੂੰ ਦਰੁਸਤ ਕੀਤਾ ਜਾ ਰਿਹਾ ਹੈ, ਤਾਂ ਜੋ ਰਜਿਸਟਰੀ ਪ੍ਰਕ੍ਰਿਆ ਵਿਚ ਕੋਈ ਮੁਸ਼ਕਲ ਨਾ ਆਵੇ।

ਮਾਨੇਸਰ, ਗੁਰੂਗ੍ਰਾਮ ਵਿਚ ਸਾਲ 2011 ਵਿਚ 1128 ਏਕੜ ਭੂਮੀ ਰਾਖਵਾਂ ਕੀਤੀ ਗਈ ਸੀ। ਸੁਪਰੀਮ ਕੋਰਟ ਨੇ 445 ਏਕੜ ਭੂਮੀ ਦੇ ਲਈ ਸਾਲ 2022 ਲਈ ਅਵਾਰਡ ਐਲਾਨ ਕੀਤੇ ਹਨ। ਆਰਐਂਡਆਰ ਪੋਲਿਸੀ ਤਹਿਤ ਇਸ ‘ਤੇ ਫੈਸਲਾ ਕੀਤਾ ਜਾਵੇਗਾ। ਇਹ ਭੂਮੀ ਕੁੰਡਲੀ-ਮਾਨੇਸਰ -ਪਲਵਲ ਐਮਸਪ੍ਰੈਸ-ਵੇ ਦੇ ਨਾਲ ਲਗਦੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਖੇਤਰ ਦੇ ਉਦਯੋਗਿਕ ਰੂਪ ਨਾਲ ਹੋਰ ਵੱਧ ਵਿਕਸਿਤ ਹੋਣ ਦੀ ਸੰਭਾਵਨਾ ਹੈ।

ਡਿਪਟੀ ਮੁੱਖ ਮੰਤਰੀ ਅੱਜ ਹਰਿਆਣਾ ਵਿਧਾਨ ਸਭਾ ਵਿਚ ਚੱਲ ਰਹੇ ਬਜਟ ਇਜਲਾਸ ਦੇ ਦੂਜੇ ਦਿਨ ਵਿਧਾਇਕ ਸਤਿਆਪ੍ਰਕਾਸ਼ ਜਰਾਵਤਾ ਵੱਲੋਂ ਸਵਾਲ ਸਮੇਂ ਦੇ ਸਮੇਂ ਪੁੱਛੇ ਗਏ ਸੁਆਲ ਦੇ ਸਵਾਲ ਵਿਚ ਬੋਲ ਰਹੇ ਸਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਰਾਖਵਾਂ ਕੀਤੀ ਗਈ ਭੂਮੀ 27 ਏਕੜ ਭੁਮੀ ਸਟ੍ਰਕਚਰ ਦੇ ਲਈ ਸੀ ਜੋ ਐਨਜੀਓ ਛੱਡ ਕੇ ਗਿਆ ਹੈ ਉਸ ਵਿਚ 116 ਸਟ੍ਰਕਚਰ ਹੀ ਸਨ। ਮੁਆਵਜਾ ਰਕਮ ‘ਤੇ ਵਿਆਜ ਨਹੀਂ ਦਿੱਤਾ ਜਾਵੇਗਾ।