ਪੇਇੰਗ ਗੈਸਟ

ਨਿਯਮਾਂ ਦਾ ਉਲੰਘਣ ਕਰਨ ਵਾਲੇ ਸਕੂਲ ਤੇ ਬੱਸ ਮਾਲਕ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ: DC ਡਾ. ਪ੍ਰੀਤੀ ਯਾਦਵ

ਰੂਪਨਗਰ,13 ਅਪ੍ਰੈਲ 2024: ਸੇਫ ਸਕੂਲ ਵਾਹਨ ਪਾਲਿਸੀ ਦੀ ਮੁੱਖ ਮੰਤਵ ਸਕੂਲੀ ਬੱਚਿਆਂ ਨੂੰ ਸੁਰੱਖਿਅਤ ਸਕੂਲੀ ਵਾਹਨ ਮੁਹੱਈਆ ਕਰਵਾਉਣਾ ਹੈ ਇਸ ਲਈ ਸਮੂਹ ਸਕੂਲ (school) ਮੁਖੀ ਸੇਫ ਸਕੂਲ ਵਾਹਨ ਪਾਲਿਸੀ ਦੀ ਇੰਨ ਬਿੰਨ ਪਾਲਣਾ ਕਰਨ ਨੂੰ ਯਕੀਨੀ ਬਣਾਉਣ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਕੀਤਾ।

ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਕੱਲ ਸ਼ਰਾਬੀ ਡਰਾਈਵਰ ਕਾਰਨ ਹਰਿਆਣਾ ਦੇ ਮਹਿੰਦਰਗੜ੍ਹ ‘ਚ ਲੰਘੇ ਦਿਨੀਂ 6 ਸਕੂਲੀ ਬੱਚਿਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਸੇਫ ਸਕੂਲ ਵਾਹਨ ਪਾਲਿਸੀ ਨੂੰ ਇੰਨ ਬਿੰਨ ਲਾਗੂ ਕਰਵਾਉਣਾ ਅਤਿ ਜਰੂਰੀ ਹੈ ਤਾਂ ਜੋ ਮੁੜ ਅਜਿਹੀ ਦੁਰਘਟਨਾ ਨਾ ਵਾਪਰ ਸਕੇ।

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਹਰ ਸਕੂਲ ਬੱਸ (school) ਦੇ ਕੋਲ ਫ਼ਿਟਨੈੱਸ ਸਰਟੀਫਿਕੇਟ ਹੋਵੇ, ਬੱਸ ‘ਚ ਸੀਟਿੰਗ ਕੈਪੇਸਿਟੀ ਤੋਂ ਵੱਧ ਬੱਚੇ ਨਾ ਬੈਠੇ ਹੋਣ, ਸਪੀਡ ਗਵਰਨਰ ਚਾਲੂ ਹਾਲਾਤ ‘ਚ ਲੱਗਾ ਹੋਵੇ ਅਤੇ ਡਰਾਈਵਰ ਦੇ ਕੋਲ ਵੈਲਿਡ ਲਾਈਸੈਂਸ ਹੋਵੇ।

ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਸਖ਼ਤ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਕਿਸੇ ਸਕੂਲੀ ਬੱਸ ਵਿਚ ਸੇਫ ਸਕੂਲ ਵਾਹਨ ਸਕੀਮ ਦੇ ਨਿਯਮਾਂ ਦਾ ਉਲੰਘਣ ਹੁੰਦਾ ਪਾਇਆ ਜਾਂਦਾ ਹੈ ਤਾਂ ਉਸ ਸਕੂਲ ਦੇ ਨਾਲ ਬੱਸ ਮਾਲਕ ਖ਼ਿਲਾਫ਼ ਵੀ ਸਖ਼ਤ ਐਕਸ਼ਨ ਲੈਣ ਤੋਂ ਗੁਰੇਜ਼ ਨਾ ਕੀਤਾ ਜਾਵੇ।

Scroll to Top